ਕੈਲੀਫੋਰਨੀਆ, ( ਰਾਜ ਗੋਗਨਾ )— ਪਿਛਲੇ ਲੰਬੇ ਸਮੇਂ ਤੋਂ ਕਲੱਬ ਲਈ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਜੁਗਰਾਜ ਸਿੰਘ ਸਹੋਤਾ ਨੂੰ ਇੱਥੇ ਰਾਜਾ ਸਵੀਟਸ ਵਿਖੇ ਚੇਅਰਮੈਨ ਸ. ਮੱਖਣ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਹੋਈ ਕਲੱਬ ਦੀ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਯੂਨਾਈਟਿਡ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸ. ਅਮੋਲਕ ਸਿੰਘ ਗਾਖਲ ਨੇ ਇਸ ਚੋਣ ਲਈ ਸ. ਸਹੋਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ. ਜੁਗਰਾਜ ਸਿੰਘ ਸਹੋਤਾ ਕਲੱਬ ਦੇ ਅਣਥੱਕ ਸੇਵਾਦਾਰ ਦੇ ਨਾਲ-ਨਾਲ ਇਕ ਸੂਝਵਾਨ ਇਨਸਾਨ ਵੀ ਹਨ।
ਅਮਰੀਕਾ 'ਚ ਫਲੋਰੈਂਸ ਤੂਫਾਨ ਨੇ ਲਈ 31 ਲੋਕਾਂ ਦੀ ਜਾਨ
NEXT STORY