ਰਾਇਲੇ(ਏਜੰਸੀ)— ਅਮਰੀਕਾ ਦੇ ਪੂਰਬੀ ਤਟ 'ਤੇ ਸਥਿਥ ਕੈਰੋਲੀਨਾ 'ਚ ਆਏ ਫਲੋਰੈਂਸ ਤੂਫਾਨ ਕਾਰਨ ਹੁਣ ਤਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਮਰਜੈਂਸੀ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਤੂਫਾਨ ਫਲੋਰੈਂਸ ਹੁਣ ਚੱਕਰਵਾਤੀ ਤੂਫਾਨ 'ਚ ਤਬਦੀਲ ਹੋ ਚੁੱਕਾ ਹੈ।
ਤੂਫਾਨ ਕਾਰਨ ਉੱਤਰੀ ਕੈਰੋਲੀਨਾ 'ਚ 25 ਅਤੇ ਦੱਖਣੀ ਕੈਰੋਲੀਨਾ 'ਚ 6 ਲੋਕਾਂ ਦੀ ਮੌਤ ਹੋਈ ਹੈ। ਮੀਂਹ ਅਤੇ ਤੂਫਾਨ ਦੇ ਚਲਦਿਆਂ ਪਾਣੀ ਭਰਨ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ।
ਤੁਹਾਨੂੰ ਦੱਸ ਦਈਏ ਕਿ ਤੂਫਾਨ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਕਈ ਘਰੋਂ-ਬੇਘਰ ਹੋ ਗਏ ਹਨ।
ਫਿਲਹਾਲ ਲੋਕਾਂ ਨੂੰ ਸਰਕਾਰ ਵਲੋਂ ਮਦਦ ਦਿੱਤੀ ਜਾ ਰਹੀ ਹੈ। ਸ਼ੈਲਟਰ ਹੋਮਜ਼ 'ਚ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਇੱਥੇ ਕੁੱਤੇ ਨੂੰ ਬਣਾਇਆ ਗਿਆ ਸ਼ਹਿਰ ਦਾ ਮੇਅਰ, ਵਜ੍ਹਾ ਹੈ ਦਿਲਚਸਪ
NEXT STORY