ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਲੋਕ ਸਭਾ ’ਚ ਸੁਪਰੀਮ ਕੋਰਟ ਦੇ ਜਸਟਿਸ ਮਜ਼ਹਰ ਨਕਵੀ ਵੱਲੋਂ ਭਿਸ਼ਟ ਢੰਗ ਨਾਲ ਬਣਾਈ ਜਾਇਦਾਦ ਸਬੰਧੀ ਪਏ ਰੌਲੇ ਤੋਂ ਬਾਅਦ ਲੋਕ ਸਭਾ ਨੇ ਇਸ ਸਬੰਧੀ ਪਾਕਿਸਤਾਨ ਦੀ ਲੋਕ ਲੇਖਾ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਜਿਸ 'ਚ ਉਹ 15 ਦਿਨ ਵਿਚ ਇਸ ਸਬੰਧੀ ਜਾਂਚ ਕਰਕੇ ਰਿਪੋਰਟ ਪੇਸ਼ ਕਰੇ।
ਇਹ ਵੀ ਪੜ੍ਹੋ- ਨਸ਼ੇ ਕਾਰਣ ਸੁੰਨੀ ਹੋਈ ਮਾਂ ਦੀ ਕੁੱਖ, ਕੁਰਲਾਉਂਦੀ ਨੇ ਆਖਿਆ ‘ਮੇਰਾ ਪੁੱਤ ਤਾਂ ਚਲਾ ਗਿਆ, ਦੂਜਿਆਂ ਦੇ ਬਚਾ ਲਓ’
ਬੀਤੇ ਦਿਨ ਲੋਕ ਲੇਖਾ ਕਮੇਟੀ ਨੇ ਆਪਣੀ ਜਾਂਚ ਸ਼ੁਰੂ ਕਰਕੇ ਸਭ ਤੋਂ ਪਹਿਲਾ ਜਸਟਿਸ ਮਜ਼ਹਰ ਨਕਵੀ ਦਾ ਬਿਆਨ ਰਿਕਾਰਡ ਕੀਤਾ। ਉਸ ਤੋਂ ਪਹਿਲਾ ਜਸਟਿਸ ਨੂੰ ਜਾਂਚ ਕਰਨ ਦੇ ਆਦੇਸ਼ ਦੀ ਕਾਪੀ ਵੀ ਸੌਂਪੀ ਗਈ। ਜਸਟਿਸ ਨੂੰ ਕਿਹਾ ਗਿਆ ਕਿ ਉਹ ਖੁਦ ਆਪਣੀ ਜਾਇਦਾਦ ਅਤੇ ਆਮਦਨ ਦੇ ਸ੍ਰੋਤ ਪੇਸ਼ ਕਰਨ, ਜਿਸ ’ਤੇ ਜਸਟਿਸ ਨਕਵੀ ਨੇ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਤੋਂ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਕਮਾਇਆ ਅਤੇ ਉਹ ਜਾਂਚ ਦੇ ਲਈ ਤਿਆਰ ਹਨ ਅਤੇ ਜਾਂਚ ਵਿਚ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ- ਬਟਾਲਾ ਦੇ ਅਗਵਾ ਕੀਤੇ ਗਏ ਨੌਜਵਾਨ ਦੀ ਲਾਸ਼ ਵੇਖ ਪਰਿਵਾਰ 'ਚ ਮਚਿਆ ਚੀਕ ਚਿਹਾੜਾ
ਜ਼ਿਕਰਯੋਗ ਹੈ ਕਿ ਮੁਸਲਿਮ ਲੀਗ ਨਵਾਜ ਦੇ ਫੈੱਡਰਲ ਮੰਤਰੀ ਅਯਾਜ ਸਾਦਿਕ ਨੇ ਪਾਕਿਸਤਾਨ ਦੀ ਰਾਸ਼ਟਰੀ ਅਸੈਂਬਲੀ ਵਿਚ ਇਹ ਮਾਮਲਾ ਉਠਾ ਕੇ ਜਸਟਿਸ ਮਜ਼ਹਰ ਨਕਵੀ ਤੇ ਭ੍ਰਿਸ਼ਟਾਚਾਰ ਸਬੰਧੀ ਗੰਭੀਰ ਦੋਸ਼ ਲਾਏ ਸੀ, ਜਿਸ ’ਤੇ ਰਾਸ਼ਟਰੀ ਅਸੈਂਬਲੀ ਨੇ ਇਸ ਮਾਮਲੇ ਦੀ ਜਾਂਚ ਪੀ. ਏ. ਸੀ. ਨੂੰ ਸੌਂਪੀ ਸੀ।
ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਈਰਾਨ ਵਿੱਚ ਈਸ਼ਨਿੰਦਾ ਦੇ ਦੋਸ਼ੀ 2 ਲੋਕਾਂ ਨੂੰ ਦਿੱਤੀ ਗਈ ਫਾਂਸੀ
NEXT STORY