ਟੋਰਾਂਟੋ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਐਂਟੀ ਕੋਵਿਡ-19 ਟੀਕੇ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਅਮਰੀਕੀ ਨਾਗਰਿਕਾਂ ਨੂੰ ਮੱਧ ਅਗਸਤ ਤੋਂ ਗੈਰ ਜ਼ਰੂਰੀ ਯਾਤਰਾ ਲਈ ਦੇਸ਼ ਆਉਣ ਦੀ ਇਜਾਜ਼ਤ ਦੇ ਸਕਦਾ ਹੈ। ਇਸ ਦੇ ਨਾਲ ਹੀ ਸਤੰਬਰ ਦੀ ਸ਼ੁਰੂਆਤ ਤੋਂ ਕੈਨੇਡਾ ਟੀਕੇ ਦੀ ਪੂਰੀ ਖੁਰਾਕ ਲੈ ਚੁੱਕੇ ਸਾਰੇ ਦੇਸ਼ਾਂ ਤੋਂ ਯਾਤਰੀਆਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦੇਣ ਦੀ ਸਥਿਤੀ ਵਿਚ ਹੋਵੇਗਾ।
ਟਰੂਡੋ ਨੇ ਕੈਨੇਡਾ ਦੇ ਸੂਬਿਆਂ ਵਿਚ ਨੇਤਾਵਾਂ ਨਾਲ ਗੱਲ ਕੀਤੀ, ਜਿਸ ਮਗਰੋਂ ਉਹਨਾਂ ਦੇ ਦਫਤਰ ਨੇ ਗੱਲਬਾਤ ਦਾ ਵੇਰਵਾ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਕੈਨੇਡਾ ਵਿਚ ਟੀਕਾਕਰਨ ਦਰ ਦੀ ਮੌਜੂਦਾ ਸਥਿਤੀ ਬਰਕਰਾਰ ਰਹੀ ਅਤੇ ਜਨਤਕ ਸਿਹਤ ਦੀ ਸਥਿਤੀ ਬਿਹਤਰ ਰਹੀ ਤਾਂ ਸਰਹੱਦਾਂ ਖੋਲ੍ਹੀਆਂ ਜਾ ਸਕਦੀਆਂ ਹਨ। ਟਰੂਡੋ ਨੇ ਕਿਹਾ,''ਕੈਨੇਡਾ ਸਤੰਬਰ ਦੀ ਸ਼ੁਰੂਆਤ ਤੋਂ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੈ ਚੁੱਕੇ ਸਾਰੇ ਦੇਸ਼ਾਂ ਤੋਂ ਯਾਤਰੀਆਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦੇਣ ਦੀ ਸਥਿਤੀ ਵਿਚ ਹੋਵੇਗਾ।''
ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਕੋਰੋਨਾ ਕੇਸਾਂ ਦਾ ਵਧਣਾ ਲਗਾਤਾਰ ਜਾਰੀ
ਟਰੂਡੋ ਨੇ ਕਿਹਾ,''ਯੋਜਨਾਵਾਂ ਨੂੰ ਮੁੜ ਸ਼ੁਰੂ ਕਰਨ ਸੰਬੰਧੀ ਅਮਰੀਕਾ ਨਾਲ ਚਰਚਾ ਚੱਲ ਰਹੀ ਹੈ।'' ਉਹਨਾਂ ਨੇ ਸੰਕੇਤ ਦਿੱਤਾ ਕਿ ਅਸੀਂ ਗੈਰ ਜ਼ਰੂਰੀ ਯਾਤਰਾ ਲਈ ਅਗਸਤ ਦੇ ਮੱਧ ਤੱਕ ਪੂਰਨ ਟੀਕਾਕਰਨ ਕਰਾ ਚੁੱਕੇ ਅਮਰੀਕੀ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦੇਣਾ ਸ਼ੁਰੂ ਕਰ ਸਕਦੇ ਹਾਂ। ਜ਼ਿਕਰਯੋਗ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਵਿਚ ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਨੇ 5500 ਮੀਲ (8800 ਕਿਲੋਮੀਟਰ) ਤੋਂ ਵੱਧ ਦੀ ਸਾਰੀ ਗੈਰ ਜ਼ਰੂਰੀ ਆਵਾਜਾਈ ਬੰਦ ਕਰ ਦਿੱਤੀ ਸੀ।
ਲੰਡਨ 'ਚ ਗੁੰਡਾਗਰਦੀ ਦਾ ਵਿਖਾਵਾ ਕਰਦਿਆਂ ਕੀਤੀ ਗਈ ਗੋਲੀਬਾਰੀ
NEXT STORY