ਸਸਕੈਚਵਾਨ— ਕੈਨੇਡਾ ਦੇ ਸਸਕੈਚਵਾਨ ਵਿਖੇ ਸਥਿਤ ਸਕੂਲ ਦੇ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਸਕਟਬਾਲ ਖੇਡੀ। ਇਸ ਸਕੂਲ ਵਿਖੇ ਬੀਤੇ ਸਾਲ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਸੱਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।
ਪ੍ਰਧਾਨ ਮੰਤਰੀ ਟਰੂਡੋ ਟੋਰਾਂਟੋ ਦੇ ਦੌਰੇ 'ਤੇ ਪੁੱਜੇ ਤਾਂ ਲਾ ਲੋਚੇ ਸਕੂਲ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਬਾਸਕਟਬਾਲ ਖੇਡਣ ਦਾ ਸੱਦਾ ਦੇ ਦਿੱਤਾ। ਫਿਰ ਕੀ ਸੀ ਟਰੂਡੋ ਦੇ ਅੰਦਰ ਦਾ ਖਿਡਾਰੀ ਵੀ ਜਾਗ ਪਿਆ ਅਤੇ ਉਨ੍ਹਾਂ ਨੇ ਆਪਣੀ ਬਾਸਕਟਬਾਲ ਦੀ ਖੇਡ ਦਾ ਹੁਨਰ ਦਿਖਾ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਕਾਫੀ ਮਜ਼ਾਕ ਕੀਤਾ। ਕੁਝ ਵਿਦਿਆਰਥੀਆਂ ਨੇ ਤਾਂ ਉਨ੍ਹਾਂ ਨੂੰ ਇਥੋਂ ਤੱਕ ਪੁੱਛ ਲਿਆ ਕਿ ਓਬਾਮਾ ਕਿਹੋ ਜਿਹੇ ਹਨ? ਇਸ ਸਵਾਲ ਦੇ ਜਵਾਬ ਵਿਚ ਟਰੂਡੋ ਨੇ ਕਿਹਾ ਕਿ ਉਹ ਕਾਫੀ ਸਮਝਦਾਰ ਵਿਅਕਤੀ ਹਨ।
ਜ਼ਿਕਰਯੋਗ ਹੈ ਕਿ ਟਰੂਡੋ ਕਰਾਸ ਕੰਟਰੀ ਟੂਰ ਕਰ ਰਹੇ ਹਨ। ਇਸ ਦੌਰਾਨ ਉਹ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਵਿਚ ਜਾ ਕੇ ਟਾਊਨਹਾਲ ਕਰ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਹ ਦੌਰਾ ਵੀ ਇਸੇ ਲੜੀ ਤਹਿਤ ਕੀਤਾ ਗਿਆ ਸੀ।
ਅੱਤਵਾਦ ਖਿਲਾਫ ਲੜਾਈ 'ਤੇ ਮਰਕੇਲ ਅਤੇ ਸੀਸੀ ਨੇ ਕੀਤੀ ਚਰਚਾ
NEXT STORY