ਟੋਰਾਂਟੋ (ਭਾਸ਼ਾ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ ਪਰ ਉਹ ‘ਠੀਕ ਮਹਿਸੂਸ ਕਰ ਰਹੇ ਹਨ’ ਅਤੇ ਦੂਰ ਤੋਂ ਕੰਮ ਕਰਨਾ ਜਾਰੀ ਰੱਖਣਗੇ। ਉਨ੍ਹਾਂ ਨੇ ਇਕ ਟਵੀਟ ਵਿਚ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਰੇ ਲੋਕ ‘ਕ੍ਰਿਪਾ ਕਰਕੇ ਟੀਕਾ ਲਗਵਾਉਣ।’
ਇਹ ਵੀ ਪੜ੍ਹੋ: ਫੋਨ ਦੀ ਘੰਟੀ ਵੱਜਦੇ ਹੀ 'ਸਰਜਰੀ' ਵਿਚਾਲੇ ਛੱਡ ਭੱਜੀ ਟਿਕਟਾਕ ਸਟਾਰ, ਆਖ਼ਿਰ ਕਿਸ ਨੇ ਕੀਤਾ ਸੀ ਫੋਨ?
ਟਰੂਡੋ ਨੇ ਪਿੱਛਲੇ ਵੀਰਵਾਰ ਨੂੰ ਕਿਹਾ ਸੀ ਕਿ ਉਹ 5 ਦਿਨ ਲਈ ਇਕਾਂਤਵਾਸ ਵਿਚ ਜਾ ਰਹੇ ਹਨ, ਕਿਉਂਕਿ ਪਿਛਲੀ ਸ਼ਾਮ ਪਤਾ ਲੱਗਾ ਕਿ ਉਹ ਇਕ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦਿ ਕੈਨੇਡੀਅਨ ਪ੍ਰੈਸ ਨੂੰ ਕਿਹਾ ਸੀ ਕਿ ਉਹ ਵਿਅਕਤੀ ਉਨ੍ਹਾਂ ਦੇ 3 ਬੱਚਿਆਂ ਵਿਚੋਂ ਇਕ ਸੀ।
ਇਹ ਵੀ ਪੜ੍ਹੋ: 8 ਪਤਨੀਆਂ ਨਾਲ ਰਹਿ ਰਿਹੈ ਇਹ ਸ਼ਖ਼ਸ, ਕਿਸੇ ਕੁੜੀ ਨੇ ਵਿਆਹ ਤੋਂ ਨਹੀਂ ਕੀਤਾ ਇਨਕਾਰ, ਵਜ੍ਹਾ ਹੈ ਦਿਲਚਸਪ
ਬੋਰਿਸ ਜਾਨਸਨ ਦੀ ਮੁਸੀਬਤ ਦਾ ਮਜ਼ਾਕ ਉਡਾ ਕੇ ਮਾਲਾਮਾਲ ਹੋ ਰਹੇ ਬ੍ਰਿਟਿਸ਼ ਕਾਰਟੂਨਿਸਟ
NEXT STORY