ਬੈਂਕਾਕ: ਕਿਸੇ ਵੀ ਵਿਅਕਤੀ ਲਈ 2 ਪਤਨੀਆਂ ਨਾਲ ਇਕੋ ਘਰ ਵਿਚ ਰਹਿਣਾ ਬਹੁਤ ਮੁਸ਼ਕਲ ਹੈ ਪਰ ਥਾਈਲੈਂਡ ਵਿਚ ਇਕ ਵਿਅਕਤੀ ਆਪਣੀਆਂ 8 ਪਤਨੀਆਂ ਨਾਲ ਇਕੋ ਛੱਤ ਹੇਠਾਂ ਰਹਿੰਦਾ ਹੈ। ਇਸ ਸ਼ਖ਼ਸ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਹੁਣ ਪੂਰੀ ਦੁਨੀਆ ਪੜ੍ਹ ਰਹੀ ਹੈ। ਓਡੀਟੀ ਸੈਂਟਰਲ ਦੀ ਰਿਪੋਰਟ ਮੁਤਾਬਕ ਓਂਗ ਡੈਮ ਸੋਰੋਟ ਨਾਮ ਦਾ ਇਹ ਵਿਅਕਤੀ ਇਕ ਪੇਸ਼ੇਵਰ ਟੈਟੂ ਆਰਟਿਸਟ ਹੈ। ਉਹ ਇਕ ਟੀਵੀ ਸ਼ੋਅ ਵਿਚ ਨਜ਼ਰ ਆਇਆ ਸੀ, ਜਿੱਥੇ ਉਸ ਨੇ ਆਪਣੀਆਂ ਪਤਨੀਆਂ ਦੀ ਕਹਾਣੀ ਸੁਣਾਈ ਅਤੇ ਦੇਖਦੇ ਹੀ ਦੇਖਦੇ ਮਸ਼ਹੂਰ ਹੋ ਗਿਆ।
ਇਹ ਵੀ ਪੜ੍ਹੋ: ਕਾਂਗੋ ’ਚ 5 ਸਾਲ ਪਹਿਲਾਂ ਵਾਪਰੀ ਇਸ ਘਟਨਾ ਸਬੰਧੀ ਇਕੱਠਿਆਂ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਇੰਟਰਵਿਊ ਦੌਰਾਨ ਉਸ ਨੇ ਕਿਹਾ ਕਿ ਉਸ ਦੀਆਂ ਪਤਨੀਆਂ ਇਕ-ਦੂਜੇ ਨਾਲ ਬਹੁਤ ਚੰਗੀ ਤਰ੍ਹਾਂ ਰਹਿੰਦੀਆਂ ਹਨ ਅਤੇ ਉਹ ਸਾਰੀਆਂ ਇਕ ਪਰਿਵਾਰ ਵਾਂਗ ਵਿਵਹਾਰ ਕਰਦੀਆਂ ਹਨ। ਸੋਰੋਟ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਪਹਿਲੀ ਪਤਨੀ ਨੋਂਗ ਸਪ੍ਰਾਈਟ ਨੂੰ ਇਕ ਦੋਸਤ ਦੇ ਵਿਆਹ ਵਿਚ ਮਿਲਿਆ ਸੀ ਅਤੇ ਉੱਥੇ ਉਸ ਨੇ ਨੋਂਗ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਇਸੇ ਤਰ੍ਹਾਂ ਉਸ ਨੇ ਆਪਣੀ ਦੂਜੀ ਪਤਨੀ ਨੋਂਗ ਏਲ ਨੂੰ ਜਦੋਂ ਇਕ ਮਾਰਕਿਟ ਵਿਚ ਦੇਖਿਆ ਤਾਂ ਇਕ ਵਾਰ ਫਿਰ ਉਸ ਨੂੰ ਪਹਿਲੀ ਨਜ਼ਰ ਵਿਚ ਪਿਆਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਪਤਨੀ ਬਾਰੇ ਪਤਾ ਹੋਣ ਦੇ ਬਾਵਜੂਦ ਔਰਤ ਸੋਰੋਟ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ। ਇਸੇ ਤਰ੍ਹਾਂ, ਉਹ ਹਸਪਤਾਲ ਵਿਚ ਤੀਜੀ ਪਤਨੀ ਨੂੰ ਮਿਲਿਆ ਅਤੇ ਚੌਥੀ, ਪੰਜਵੀਂ ਅਤੇ ਛੇਵੀਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਇੰਸਟਾਗ੍ਰਾਮ, ਫੇਸਬੁੱਕ ਅਤੇ ਟਿਕਟਾਕ ’ਤੇ ਮਿਲਿਆ।
ਇਹ ਵੀ ਪੜ੍ਹੋ: ਮਿਸ USA ਰਹੀ ਚੈਸਲੀ ਕ੍ਰਿਸਟ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ ਤਸਵੀਰ
6 ਪਤਨੀਆਂ ਤੋਂ ਬਾਅਦ ਵੀ ਓਂਗ ਡੈਮ ਸੋਰੋਟ ਨੇ ਮੰਦਰ ਵਿਚ ਇਕ ਔਰਤ ਨੂੰ ਦੇਖਿਆ ਅਤੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਅਤੇ ਉਹ ਵੀ ਮੰਨ ਗਈ। ਇਸ ਤਰ੍ਹਾਂ ਉਹ ਆਪਣੀ ਸੱਤਵੀਂ ਪਤਨੀ ਨੂੰ ਵੀ ਘਰ ਲੈ ਆਇਆ। ਰਿਪੋਰਟ ਦੇ ਅਨੁਸਾਰ, ਉਹ ਆਪਣੀ ਅੱਠਵੀਂ ਅਤੇ ਆਖ਼ਰੀ ਪਤਨੀ ਨੋਂਗ ਮਾਈ ਨੂੰ ਪਟਾਯਾ ਵਿਚ ਛੁੱਟੀਆਂ ਦੌਰਾਨ ਮਿਲਿਆ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਯਾਤਰਾ ਦੌਰਾਨ ਉਸ ਦੀਆਂ 4 ਪਤਨੀਆਂ ਉਸ ਦੇ ਨਾਲ ਸਨ ਪਰ ਇਕ ਵਾਰ ਫਿਰ ਉਸ ਨੂੰ ਪਿਆਰ ਹੋ ਗਿਆ।
ਉਸ ਦੀ ਸਫ਼ਲ ਅਤੇ ਖੁਸ਼ਹਾਲ ਜ਼ਿੰਦਗੀ ਦਾ ਰਾਜ਼ ਉਸ ਦਾ ਦੇਖ਼ਭਾਲ ਕਰਨ ਵਾਲਾ ਸੁਭਾਅ ਹੈ। ਉਸ ਦੀਆਂਂ ਸਾਰੀਆਂ ਪਤਨੀਆਂ ਮੰਨਦੀਆਂ ਹਨ ਕਿ ਸੋਰੋਟ ਇਕ ਦੇਖ਼ਭਾਲ ਕਰਨ ਵਾਲਾ ਵਿਅਕਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਰੋਟ ਦੀ ਪਹਿਲੀ ਪਤਨੀ ਤੋਂ ਉਸ ਦਾ ਇਕ ਪੁੱਤਰ ਹੈ। ਉਸ ਨੇ ਦੱਸਿਆ ਕਿ ਉਸ ਦੀਆਂਂ ਪਤਨੀਆਂ4 ਵੱਖ-ਵੱਖ ਬੈੱਡਰੂਮਾਂ ਵਿਚ ਸੌਂਦੀਆਂ ਹਨ ਅਤੇ ਆਪਣੇ ਪਤੀ ਨਾਲ ਰੋਮਾਂਸ ਕਰਨ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹਨ।
ਇਹ ਵੀ ਪੜ੍ਹੋ: ਹੁਣ ਪਾਕਿਸਤਾਨ ਦੇ ਕਿਸਾਨਾਂ ਨੇ ਇਮਰਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, 14 ਨੂੰ ਕਰਨਗੇ ਵਿਰੋਧ ਪ੍ਰਦਰਸ਼ਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ ਨਿਯਮਾਂ ਦੀ ਉਲੰਘਣਾ ਕਰ ਪਾਰਟੀ 'ਚ ਸ਼ਾਮਲ ਹੋਏ ਹਾਂਗਕਾਂਗ ਦੇ ਅਧਿਕਾਰੀ ਨੇ ਦਿੱਤਾ ਅਸਤੀਫਾ
NEXT STORY