ਅੰਮ੍ਰਿਤਸਰ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਵਾਸੀਆਂ ਦੇ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ। ਟਰੂਡੋ ਆਪਣੇ ਪਰਿਵਾਰ ਨਾਲ 7 ਦਿਨਾਂ ਦੌਰੇ 'ਤੇ ਭਾਰਤ ਆਏ ਹੋਏ ਹਨ। ਉਹ ਆਪਣੇ ਪਰਿਵਾਰ ਸਮੇਤ ਕੱਲ ਭਾਵ 21 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਟਰੂਡੋ ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ।
ਐੱਸ. ਜੀ. ਪੀ. ਸੀ. ਦੇ ਮੁੱਖ ਸਕੱਤਰ ਸ. ਰੂਪ ਸਿੰਘ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀਆਂ ਦੀ ਇਕ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟਰੂਡੋ ਨੇ ਆਪਣੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਟਰੂਡੋ ਚਾਹੁੰਦੇ ਹਨ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਜਾਣ ਤਾਂ ਉਨ੍ਹਾਂ ਦੇ ਪਰਿਵਾਰ ਤੋਂ ਬਿਨਾਂ ਕੋਈ ਹੋਰ ਉਨ੍ਹਾਂ ਨਾਲ ਨਾ ਹੋਵੇ, ਇੱਥੇ ਆਮ ਵਾਂਗ ਹੀ ਸਭ ਚਲਦਾ ਰਹੇ। ਟਰੂਡੋ ਨੇ ਕਿਹਾ ਕਿ ਮੈਂ ਇਕ ਸ਼ਰਧਾਲੂ ਵਾਂਗ ਮੱਥਾ ਟੇਕ ਕੇ ਉਸ ਰੂਹਾਨੀਅਤ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਜਿਸ ਬਾਰੇ ਮੈਂ ਬਹੁਤ ਸੁਣਿਆ ਹੈ। ਐੱਸ. ਜੀ. ਪੀ. ਸੀ. ਦੇ ਸਕੱਤਰ ਨੇ ਕਿਹਾ ਕਿ ਅਸੀਂ ਫਿਰ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਪੂਰੀ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਾਂਗੇ।
ਰੂਪ ਸਿੰਘ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ ਅਤੇ ਉਨ੍ਹਾਂ ਦੇ ਨਾਲ ਸਕੱਤਰ ਪੱਧਰ ਦੇ ਦੋ ਹੋਰ ਲੋਕ ਟਰੂਡੋ ਦੀ ਅਗਵਾਈ ਕਰਨਗੇ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਟਰੂਡੋ ਅੰਮ੍ਰਿਤਸਰ ਦੇ ਸਥਾਨਕ ਹੋਟਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਦੱਸਣਯੋਗ ਹੈ ਕਿ 17 ਫਰਵਰੀ ਯਾਨੀ ਕਿ ਸੋਮਵਾਰ ਨੂੰ ਟਰੂਡੋ ਪਰਿਵਾਰ ਸਮੇਤ ਦਿੱਲੀ ਪੁੱਜੇ। ਟਰੂਡੋ ਅੱਜ ਮੁੰਬਈ ਜਾਣਗੇ, ਜਿੱਥੇ ਤਾਜ ਮਹੱਲ ਪੈਲੇਸ ਹੋਟਲ 'ਚ ਹੋਣ ਜਾ ਰਹੇ ਕੈਨੇਡਾ-ਇੰਡੀਆ ਬਿਜ਼ਨੈੱਸ ਫੋਰਮ 'ਚ ਹਿੱਸਾ ਲੈਣਗੇ।
ਸ਼ੀ ਜਿਨਪਿੰਗ ਨੇ ਈਰਾਨੀ ਜਹਾਜ਼ ਹਾਦਸੇ 'ਤੇ ਪ੍ਰਗਟ ਕੀਤਾ ਸੋਗ
NEXT STORY