ਜਲੰਧਰ : ਕੈਨੇਡਾ ਦੀ ਸੰਸਦ ਵਿਚ ਖੜ੍ਹੇ ਹੋ ਕੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤ ’ਤੇ ਗੰਭੀਰ ਦੋਸ਼ ਲਗਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੀ ਇਕ ਵਾਰ ਫਿਰ ਮੁਆਫ਼ੀ ਮੰਗ ਲੈਣਗੇ। ਇਹ ਸਵਾਲ ਕੈਨੇਡਾ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ ਕੈਨੇਡਾ ਵਿਚ ਜਸਟਿਨ ਟਰੂਡੋ ਨੂੰ ‘ਅਪੋਲੋਜੀ ਬੁਆਏ’ ਵਜੋਂ ਜਾਣਿਆ ਜਾਂਦਾ ਹੈ। ਮਈ 2016 ਵਿਚ ਜਸਟਿਨ ਟਰੂਡੋ ਨੇ 24 ਘੰਟਿਆਂ ਦੇ ਅੰਦਰ 5 ਵਾਰ ਮੁਆਫ਼ੀ ਮੰਗੀ ਸੀ।
ਉਸ ਸਮੇਂ ਉਨ੍ਹਾਂ ਦੀ ਮੁਆਫ਼ੀ ਕੈਨੇਡਾ ਦੇ ਰਾਸ਼ਟਰੀ ਮੀਡੀਆ ’ਚ ਸੁਰਖੀਆਂ ’ਚ ਰਹੀ ਸੀ। ਹਾਲਾਂਕਿ ਜਸਟਿਨ ਟਰੂਡੋ ਨੇ ਜ਼ਿਆਦਾਤਰ ਕੈਨੇਡੀਅਨ ਸਰਕਾਰ ਵੱਲੋਂ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਲਈ ਮੁਆਫ਼ੀ ਮੰਗੀਆਂ ਹਨ, ਪਰ ਨਿੱਜੀ ਤੌਰ ’ਤੇ ਵੀ ਉਹ ਕਈ ਵਾਰ ਗ਼ਲਤੀਆਂ ਕਰ ਚੁੱਕੇ ਹਨ ਅਤੇ ਮੁਆਫ਼ੀ ਵੀ ਮੰਗ ਚੁੱਕੇ ਹਨ। ਕੈਨੇਡੀਅਨ ਅਖ਼ਬਾਰ ਨੈਸ਼ਨਲ ਪੋਸਟ ਨੇ ਟਰੂਡੋ ਦੇ ਲਗਾਤਾਰ ਮੁਆਫ਼ੀ ਮੰਗਣ ’ਤੇ ਟਿੱਪਣੀ ਕੀਤੀ, ਜਿਸ ਵਿਚ ਲਿਖਿਆ ਸੀ ‘‘ਪਲੀਜ ਸਟਾਪ ਅਪੋਲੋਜਾਇਜਿੰਗ ਜਸਟਿਨ ਟਰੂਡੋ’ ।
ਆਓ ਜਾਣਦੇ ਹਾਂ ਟਰੂਡੋ ਨੇ ਕਦੋਂ-ਕਦੋਂ ਮੰਗੀ ਮੁਆਫ਼ੀ---
-2007 ਵਿਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਇਕ ਸ਼ੱਕੀ ਅੱਤਵਾਦੀ ਨਾਲ ਸਬੰਧਤ ਦਸਤਾਵੇਜ਼ ਲੀਕ ਕਰਨ ਦੇ ਦੋਸ਼ ਵਿਚ ਇਕ ਪੱਤਰਕਾਰ ਦੀ 9 ਦਿਨਾਂ ਤੱਕ ਜਾਂਚ ਕੀਤੀ, ਪਰ ਉਸ ਪੱਤਰਕਾਰ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਜਸਟਿਨ ਟਰੂਡੋ ਨੇ ਇਸ ਮਾਮਲੇ ਵਿਚ ਪੱਤਰਕਾਰ ਤੋਂ ਮੁਆਫ਼ੀ ਮੰਗੀ ਸੀ।
-19 ਮਈ, 2016 ਨੂੰ ਜਸਟਿਨ ਟਰੂਡੋ ਨੇ ਸੰਸਦ ਵਿਚ ਆਪਣੇ ਵਿਵਹਾਰ ਲਈ ਮੁਆਫ਼ੀ ਮੰਗੀ ਅਤੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ 15 ਮਈ ਨੂੰ ਸੰਸਦ ਦੀ ਕਾਰਵਾਈ ਦੌਰਾਨ ਉਨ੍ਹਾਂ ਵੱਲੋਂ ਜੋ ਵਿਘਨ ਪਾਇਆ ਗਿਆ, ਉਸ ਲਈ ਉਨ੍ਹਾਂ ਨੂੰ ਅਫ਼ਸੋਸ ਹੈ। ਉਨ੍ਹਾਂ ਦਾ ਵਤੀਰਾ ਢੁਕਵਾਂ ਨਹੀਂ ਸੀ, ਮੈਂ ਆਪਣੇ ਸਾਥੀ ਸੰਸਦ ਮੈਂਬਰਾਂ ਦੇ ਨਾਲ-ਨਾਲ ਸਦਨ ਦੇ ਸਪੀਕਰ ਨਾਲ ਵੀ ਆਪਣੇ ਵਿਵਹਾਰ ਲਈ ਮੁਆਫ਼ੀ ਚਾਹੁੰਦਾ ਹਾਂ। ਸੰਸਦੀ ਮਾਮਲਿਆਂ ਦੀ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਜਾਂਚ ਰਿਪੋਰਟ ’ਚ ਜੋ ਵੀ ਫ਼ੈਸਲਾ ਆਵੇਗਾ, ਮੈਂ ਉਸ ਲਈ ਤਿਆਰ ਹਾਂ। ਸਦਨ ਦੇ ਮੈਂਬਰ ਇਕ-ਦੂਜੇ ਤੋਂ ਬਿਹਤਰ ਵਿਵਹਾਰ ਦੀ ਉਮੀਦ ਕਰਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਮੇਰਾ ਵਿਵਹਾਰ ਪਹਿਲਾਂ ਨਾਲੋਂ ਬਿਹਤਰ ਹੋਵੇਗਾ।
-30 ਸਤੰਬਰ, 2021 ਨੂੰ ਕੈਨੇਡਾ ਦੇ ਮੂਲ ਆਦਿਵਾਸੀ ਲੋਕਾਂ ਨੇ ਜਸਟਿਨ ਟਰੂਡੋ ਨੂੰ ਇਕ ਸਮਾਰੋਹ ਲਈ ਸੱਦਾ ਭੇਜਿਆ ਸੀ। ਇਹ ਸਮਾਰੋਹ ਆਦਿਵਾਸੀਆਂ ’ਤੇ ਹੋਏ ਅੱਤਿਆਚਾਰਾਂ ਦੇ ਪੀੜਤਾਂ ਦੀ ਯਾਦ ’ਚ ਆਯੋਜਿਤ ਕੀਤਾ ਗਿਆ ਸੀ। ਪਰ ਜਸਟਿਨ ਟਰੂਡੋ ਨੇ ਇਸ ਸੱਦੇ ਨੂੰ ਅਣਡਿੱਠ ਕਰ ਦਿੱਤਾ ਸੀ। ਇਸ ਹਰਕਤ ਲਈ ਉਹ ਬ੍ਰਿਟਿਸ਼ ਕੋਲੰਬੀਆ ਦੇ ਮੂਲ ਨਿਵਾਸੀਆਂ ਦੇ ਸਕੂਲ ਗਏ ਅਤੇ ਮੁਆਫ਼ੀ ਮੰਗੀ। ਦਰਅਸਲ ਜਸਟਿਨ ਟਰੂਡੋ ਇਸ ਸਮਾਰੋਹ ਵਿਚ ਸ਼ਾਮਲ ਹੋਣ ਦੀ ਥਾਂ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ’ਚ ਘੱਟ ਹੋਵੇਗਾ ਕੈਨੇਡਾ ਦੂਤਘਰ ਦਾ ਸਟਾਫ਼, ਵੱਧ ਸਕਦੀ ਹੈ ਵੀਜ਼ਾ ਰਿਫਊਜ਼ ਦਰ
-ਸਤੰਬਰ 2019 ਵਿਚ ਜਸਟਿਨ ਟਰੂਡੋ ਨੇ ਫੇਸ ਮਾਸਕ ਪਹਿਨਣ ਲਈ ਮੁਆਫ਼ੀ ਮੰਗੀ। ਦਰਅਸਲ ਉਨ੍ਹਾਂ ਨੇ 2001 ਵਿਚ ਵੈਨਕੂਵਰ ਵਿਚ ਇਕ ਸਕੂਲ ਡਿਨਰ ਪਾਰਟੀ ਦੌਰਾਨ ਬ੍ਰਾਊਨ ਰੰਗ ਦਾ ਫੇਸ ਮਾਸਕ ਪਾਇਆ ਸੀ ਅਤੇ ਟਰੂਡੋ ਦੀ ਇਸ ਕਾਰਵਾਈ ਨੂੰ ਗੈਰ ਗੋਰੇ ਲੋਕਾਂ ਖ਼ਿਲਾਫ਼ ਰੰਗਭੇਦ ਵਜੋਂ ਦੇਖਿਆ ਗਿਆ ਸੀ। ਟਰੂਡੋ ਨੇ 20 ਸਾਲ ਬਾਅਦ ਆਪਣੀ ਇਸ ਕਾਰਵਾਈ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਕਾਰਨਾਮੇ ਨਾਲ ਕਈ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਅਤੇ ਉਨ੍ਹਾਂ ਨੂੰ ਇਸ ਦਾ ਅਫਸੋਸ ਹੈ।
-1914 ਵਿਚ ਕੈਨੇਡੀਅਨ ਸਰਕਾਰ ਨੇ ਕਾਮਾਗਾਟਾਮਾਰੂ ਜਹਾਜ਼ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਜਿਸ ਵਿਚ 376 ਭਾਰਤੀ ਸਵਾਰ ਸਨ, ਜਿਨ੍ਹਾਂ ਵਿਚੋਂ 20 ਭਾਰਤੀ ਪਹਿਲਾਂ ਹੀ ਕੈਨੇਡਾ ਵਿਚ ਰਹਿ ਚੁੱਕੇ ਸਨ, ਉਨ੍ਹਾਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਦਿੱਤਾ ਗਿਆ। ਬਾਕੀ ਰਹਿੰਦੇ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ, ਇਨ੍ਹਾਂ ਵਿਚੋਂ 19 ਸਿੱਖਾਂ ਨੂੰ ਬ੍ਰਿਟਿਸ਼ ਲੋਕਾਂ ਨੇ ਮਾਰ ਦਿੱਤਾ। ਜਦੋਂ ਕਿ ਕਈਆਂ ਨੂੰ ਜੇਲ ਵਿਚ ਡੱਕ ਦਿੱਤਾ ਗਿਆ। ਟਰੂਡੋ ਨੇ ਇਸ ਮਾਮਲੇ ’ਤੇ ਸੰਸਦ ’ਚ ਖੜ੍ਹੇ ਹੋ ਕੇ ਮੁਆਫ਼ੀ ਮੰਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ 'ਤੇ ਪਾਬੰਦੀ ਦਾ ਮਾਮਲਾ, ਇਹ ਲੋਕ ਬਿਨਾਂ ਰੁਕਾਵਟ ਕਰ ਸਕਦੇ ਨੇ ਭਾਰਤ ਦੀ ਯਾਤਰਾ
NEXT STORY