ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਸਿਹਤ ਦਾ ਖ਼ਾਸ ਧਿਆਨ ਰੱਖਣਾ ਲਾਜ਼ਮੀ ਹੁੰਦਾ ਹੈ। ਇਸ ਦੌਰਾਨ ਜ਼ੁਕਾਮ, ਖੰਘ, ਫਲੂ ਅਤੇ ਵਾਇਰਲ ਇਨਫੈਕਸ਼ਨ ਜਿਹੀਆਂ ਸਮੱਸਿਆਵਾਂ ਬਹੁਤ ਵਧ ਜਾਣਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਜ਼ਬੂਤ ਇਮਿਊਨਿਟੀ ਹੀ ਇਸ ਮੌਸਮ 'ਚ ਬੀਮਾਰੀਆਂ ਤੋਂ ਬਚਾਅ ਦੀ ਸਭ ਤੋਂ ਵੱਡੀ ਕਵਚ ਹੈ। ਇਸ ਲਈ ਖੁਰਾਕ 'ਚ ਉਹ ਚੀਜ਼ਾਂ ਸ਼ਾਮਲ ਕਰਨੀ ਚਾਹੀਦੀਆਂ ਹਨ ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ 'ਚ ਮਦਦਗਾਰ ਹੋਣ।
1. ਖੱਟੇ ਫਲ – ਵਿਟਾਮਿਨ C ਦਾ ਸਭ ਤੋਂ ਵਧੀਆ ਸਰੋਤ
ਖੱਟੇ ਫਲਾਂ 'ਚ ਵਿਟਾਮਿਨ C ਦੀ ਭਰਪੂਰ ਮਾਤਰਾ ਮਿਲਦੀ ਹੈ, ਜੋ ਇਮਿਊਨ ਸਿਸਟਮ ਨੂੰ ਤਾਕਤ ਦੇਣ ਲਈ ਬਹੁਤ ਜ਼ਰੂਰੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਦੀ ਸ਼ੁਰੂਆਤ ਤੋਂ ਹੀ ਸੰਤਰਾ, ਮੌਸੰਮੀ ਅਤੇ ਆਂਵਲਾ ਵਰਗੇ ਫਲ ਖਾਣੇ ਚਾਹੀਦੇ ਹਨ। ਇਹ ਫਲ ਸਿਰਫ਼ ਜ਼ੁਕਾਮ ਅਤੇ ਖੰਘ ਤੋਂ ਹੀ ਨਹੀਂ ਬਚਾਉਂਦੇ, ਸਗੋਂ ਸਰੀਰ ਦੇ ਇਨਫੈਕਸ਼ਨਾਂ ਨਾਲ ਲੜਨ ਦੀ ਸਮਰੱਥਾ ਵੀ ਵਧਾਉਂਦੇ ਹਨ।
2. ਡ੍ਰਾਈ ਫਰੂਟਸ – ਸਰਦੀਆਂ ਦਾ ਸੁਪਰ ਫੂਡ
ਬਚਪਨ ਤੋਂ ਹੀ ਦਾਦੀ-ਨਾਨੀ ਸਰਦੀਆਂ 'ਚ ਡ੍ਰਾਈ ਫਰੂਟਸ ਖਾਣ ਦੀ ਸਲਾਹ ਦਿੰਦੀਆਂ ਆਈਆਂ ਹਨ। ਬਾਦਾਮ, ਅਖਰੋਟ, ਕਾਜੂ, ਖਜੂਰ, ਅੰਜੀਰ ਅਤੇ ਕਿਸ਼ਮਿਸ 'ਚ ਮਿਲਣ ਵਾਲੇ ਗੁਣ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਰੀਰ ਨੂੰ ਠੰਡ ਦੇ ਪ੍ਰਭਾਵ ਤੋਂ ਬਚਾਉਂਦੇ ਹਨ। ਹਾਲਾਂਕਿ ਡਾਕਟਰਾਂ ਦੀ ਸਲਾਹ ਹੈ ਕਿ ਇਨ੍ਹਾਂ ਦਾ ਸੇਵਨ ਸੰਤੁਲਿਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ, ਤਾਂ ਜੋ ਸਰੀਰ ਨੂੰ ਪੂਰਾ ਲਾਭ ਮਿਲੇ।
3. ਹਰੀ ਪੱਤਿਆਂ ਵਾਲੀਆਂ ਸਬਜ਼ੀਆਂ – ਵਿਟਾਮਿਨ ਅਤੇ ਮਿਨਰਲ ਨਾਲ ਭਰਪੂਰ
ਸਿਹਤ ਮਾਹਿਰਾਂ ਦੇ ਮੁਤਾਬਕ ਹਰੀ ਪੱਤਿਆਂ ਵਾਲੀਆਂ ਸਬਜ਼ੀਆਂ ਸਰਦੀਆਂ 'ਚ ਖਾਸ ਤੌਰ ‘ਤੇ ਲਾਭਦਾਇਕ ਹੁੰਦੀਆਂ ਹਨ। ਪਾਲਕ, ਮੇਥੀ, ਸਰ੍ਹੋਂ ਦਾ ਸਾਗ, ਬਥੂਆ, ਧਨੀਆ, ਕੇਲ ਅਤੇ ਬ੍ਰੋਕਲੀ ਸਰੀਰ ਨੂੰ ਵਿਟਾਮਿਨ A, C, K ਅਤੇ ਕੈਲਸ਼ੀਅਮ ਪ੍ਰਦਾਨ ਕਰਦੀਆਂ ਹਨ। ਇਹ ਸਬਜ਼ੀਆਂ ਸਰੀਰ ਦੀ ਤਾਕਤ ਵਧਾਉਂਦੀਆਂ ਹਨ ਅਤੇ ਵਾਇਰਲ ਬੀਮਾਰੀਆਂ ਤੋਂ ਬਚਾਉਂਦੀਆਂ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਪੰਜਾਬ: ਡੇਂਗੂ ਤੇ ਚਿਕਨਗੁਨੀਆ ਨੂੰ ਲੈ ਕੇ ਹਰਕਤ ’ਚ ਆਇਆ ਸਿਹਤ ਵਿਭਾਗ
NEXT STORY