ਟੋਰਾਂਟੋ (ਏਜੰਸੀ) : ਭਾਰਤ ’ਚ ਪੈਦਾ ਹੋਏ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਬੁੱਧਵਾਰ ਕਿਹਾ ਕਿ ਕੈਨੇਡਾ ’ਚ ਹਿੰਦੂ ਅਤੇ ਭਾਰਤ ਵਿਰੋਧੀ ਤਾਕਤਾਂ ਨੇ ਹੱਥ ਮਿਲਾਇਆ ਹੈ। ਕੈਨੇਡੀਅਨ ਸੰਸਦ ਮੈਂਬਰ ਜੋ ਮੂਲ ਰੂਪ ਵਿੱਚ ਕਰਨਾਟਕ ਦੇ ਰਹਿਣ ਵਾਲੇ ਹਨ, ਨੇ ਇਹ ਟਿਪਣੀ ਫਿਲਮ ਨਿਰਮਾਤਾ ਲੀਨਾ ਵੱਲੋਂ ਮਾਂ ਕਾਲੀ ’ਤੇ ਇਤਰਾਜ਼ਯੋਗ ਪੋਸਟਰ ਦੇ ਸਬੰਧ ਵਿੱਚ ਕੀਤੀ, ਜਿਸ ਨਾਲ ਦੇਸ਼ ਭਰ ਵਿੱਚ ਰੋਸ ਦਾ ਮਾਹੌਲ ਹੈ ਅਤੇ ਲੋਕ ਇਸ ਦੀ ਨਿੰਦਾ ਕਰ ਰਹੇ ਹਨ।
ਇਹ ਵੀ ਪੜ੍ਹੋ: ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਇਜਾਜ਼ਤ ਪਰ ਭਾਰਤ ਲਈ ਨਹੀਂ ਖੋਲ੍ਹੇ ਦਰਵਾਜ਼ੇ
ਚੰਦਰ ਆਰੀਆ ਨੇ ਆਪਣੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਫਿਲਮ ਨਿਰਮਾਤਾ ਲੀਨਾ ਦਾ ਕਾਲੀ ਪੋਸਟਰ ਦੇਖ ਕੇ ਦੁੱਖ ਹੋਇਆ। ਉਨ੍ਹਾਂ ਨੇ ਆਗਾ ਖਾਨ ਮਿਊਜ਼ੀਅਮ ਦੇ ਅਧਿਕਾਰੀਆਂ ਦੀ ਮਾਫ਼ੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਬੀਤੇ ਕੁੱਝ ਸਾਲਾਂ ਤੋਂ ਕੈਨੇਡਾ ਵਿਚ ਰਵਾਇਤੀ ਹਿੰਦੂ-ਵਿਰੋਧੀ ਅਤੇ ਭਾਰਤ-ਵਿਰੋਧੀ ਸਮੂਹ ਇਕਜੁੱਟ ਹੋ ਗਏ ਹਨ, ਜਿਸ ਦੇ ਨਤੀਜੇ ਵਜੋਂ ਮੀਡੀਆ ਵਿੱਚ ਹਿੰਦੂ ਵਿਰੋਧੀ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ ਅਤੇ ਮੰਦਰਾਂ 'ਤੇ ਹਮਲੇ ਹੋ ਰਹੇ ਹਨ।
ਇਹ ਵੀ ਪੜ੍ਹੋ: ਜਾਪਾਨ ’ਚ ਭਿਆਨਕ ਗਰਮੀ ਨਾਲ 27 ਮੌਤਾਂ, 14,300 ਤੋਂ ਵਧੇਰੇ ਲੋਕ ਹਸਪਤਾਲ 'ਚ ਦਾਖ਼ਲ
ਦੇਵੀ ਕਾਲੀ ਦਾ ਪੂਰੇ ਭਾਰਤ ਵਿੱਚ ਸਤਿਕਾਰ ਕੀਤਾ ਜਾਂਦਾ ਹੈ ਅਤੇ ਬੁਰਾਈ ਨੂੰ ਖ਼ਤਮ ਕਰਨ ਵਾਲੀ ਇੱਕ ਸ਼ਕਤੀ ਦਾ ਪ੍ਰਤੀਕ ਹੈ। ਚੰਦਰ ਆਰੀਆ ਇਸ ਤੋਂ ਪਹਿਲਾਂ ਕੈਨੇਡਾ ਦੀ ਸੰਸਦ 'ਚ ਕੰਨੜ ਭਾਸ਼ਾ 'ਚ ਭਾਸ਼ਣ ਦੇ ਕੇ ਸੁਰਖੀਆਂ 'ਚ ਬਣੇ ਸਨ। ਹਾਲ ਹੀ 'ਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਉਨ੍ਹਾਂ ਦੇ ਮਾਂ-ਬੋਲੀ ਪ੍ਰਤੀ ਪਿਆਰ ਦੀ ਦੇਸ਼ ਭਰ ਵਿਚ ਸ਼ਲਾਘਾ ਹੋਈ। ਚੰਦਰ ਆਰਿਆ ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਦੇ ਸੀਰਾ ਤਾਲੁਕ ਦੇ ਡਵਾਲਲੂ ਪਿੰਡ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਡਿਫੈਂਸ ਮਨਿਸਟਰ ਨਾਲ ਗੱਲ ਕਰਦੇ-ਕਰਦੇ ਸੌਂ ਗਏ ਪੁਤਿਨ, ਕੈਂਸਰ ਹੋਣ ਦੇ ਦਾਅਵੇ ਨੂੰ ਮਿਲਿਆ ਜ਼ੋਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ 'ਚ ਓਮੀਕ੍ਰੋਨ ਦੇ ਨਵੇਂ ਉਪ-ਵੇਰੀਐਂਟ ਦਾ ਲੱਗਾ ਪਤਾ
NEXT STORY