ਨਿਊਯਾਰਕ (ਗੁਰਿੰਦਰਜੀਤ ਨੀਟਾ ਮਾਛੀਕੇ): ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਲਈ ਨਿਊਯਾਰਕ ਕੱਬਡੀ ਕਲੱਬ 10 ਅਕਤੂਬਰ ਨੂੰ ਕਬੱਡੀ ਕੱਪ 2021 ਕਰਵਾਉਣ ਜਾ ਰਿਹਾ ਹੈ। ਇਸ ਵਿੱਚ ਕਬੱਡੀ ਜਗਤ ਦੇ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਟੂਰਨਾਮੈਂਟ 236 ਸਟ੍ਰੀਟ 'ਤੇ ਹਿੱਲ ਸਾਈਡ ਐਵੇਨਿਊ ਵਾਲੀ ਪਾਰਕ, ਬੈਲਰੋਜ਼ ਨਿਊਯਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਹਾਲ ਹੀ 'ਚ ਕੱਬਡੀ ਕੱਪ 2021 ਦੀ ਪ੍ਰੈਸ ਕਾਨਫਰੰਸ 'ਚ ਪੋਸਟਰ ਰਿਲੀਜ਼ ਕੀਤਾ ਗਿਆ।ਇਕ ਪ੍ਰਸਿੱਧ ਕਹਾਵਤ ਵੀ ਹੈ-"ਖੇਡਾਂ ਵਿਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸੇ ਵਿੱਚ ਹੀ ਵੱਸਦੀ ਯਾਰੋ ਜਾਨ ਪੰਜਾਬੀਆਂ ਦੀ, ਵਿੱਚ ਮੈਦਾਨੇ ਭਿੜਣਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ "।
ਜੇਤੂ ਖਿਡਾਰੀਆਂ ਨੂੰ ਇਨਾਮ ਵੀ ਦਿਤੇ ਜਾਣਗੇ।ਇਹ ਉਪਰਾਲਾ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਸਦਕਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਬੱਡੀ ਖੇਡ ਨੂੰ ਪ੍ਰਫੁਲਤ ਕੀਤਾ ਜਾ ਸਕੇ। ਖੁਸ਼ੀ ਦੀ ਗੱਲ ਇਹ ਹੈ ਕਿ ਐਂਟਰੀ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਇਸ ਮੌਕੇ ਸਾਰਿਆਂ ਨੂੰ ਖੁਲ੍ਹਾ ਸੱਦਾ ਦਿਤਾ ਗਿਆ ਹੈ। ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਖਿਡਾਰੀਆਂ ਦਾ ਹੌਂਸਲਾ ਅਫਜ਼ਾਈ ਕਰਨਾ। ਇਸ ਕਬੱਡੀ ਕੱਪ ਦਾ ਸਿੱਧਾ ਪ੍ਰਸਾਰਣ ਲਾਈਵ ਕਬੱਡੀ ਚੈਨਲ ਵੱਲੋਂ ਕੀਤਾ ਜਾਵੇਗਾ।ਦੇਰ ਨਾ ਕਰਨਾ 10 ਅਕਤੂਬਰ ਐਤਵਾਰ ਸਾਹਨਾਂ ਦੇ ਭੇੜ ਹੋਣਗੇ, ਵੇਖਣਾ ਨਾ ਭੁੱਲਣਾ।
ਪੜ੍ਹੋ ਇਹ ਅਹਿਮ ਖਬਰ - Tokyo Paralympics : ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੇ ਬੈਡਮਿੰਟਨ 'ਚ ਜਿੱਤਿਆ ਗੋਲਡ 
ਇਹ ਪ੍ਰੋਗਰਾਮ ਇਨ੍ਹਾਂ ਪ੍ਰਬੰਧਕਾ ਦੁਆਰਾ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਹੇਠ ਲਿੱਖੇ ਨੰਬਰਾਂ 'ਤੇ ਸੰਪਰਕ ਕਰੋ
ਮੰਨਿਦਰ ਸਿੰਘ             9174180234
ਕਾਲਾ ਜੰਡੀ                 5162449874
ਗਿੱਲ ਪ੍ਰਦੀਪ               6465206706
ਟੋਨੀ ਮੁਲਤਾਨੀ            3477232533
ਜੋਨੀ ਜਨਸੂਆ             9293254215
ਬਿੱਟੂ ਭੁਲੱਰ                5169464748
ਓਂਕਾਰ ਸਿੰਘ               2123006511
ਨਿਟਾ ਮਨਿਆਨੀ          9172999151
ਬਿੱਟੂ ਸਪੀਡੋ               6462352461
ਰਜਿੰਦਰ ਸਿੰਘ            9172502118
 
ਪਾਕਿ : ਕਵੇਟਾ 'ਚ ਬੰਬ ਧਮਾਕਾ, 3 ਸੁਰੱਖਿਆ ਕਰਮੀਆਂ ਦੀ ਮੌਤ ਤੇ 20 ਜ਼ਖਮੀ
NEXT STORY