ਬੀਜਿੰਗ (ਭਾਸ਼ਾ)- ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਨੇ ਸਿੱਕਮ ਵਿਚ ਨਾਥੂ ਲਾ ਰਸਤੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਫਿਰ ਤੋਂ ਸ਼ੁਰੂ ਕਰਨ ਉੱਤੇ ਸਹਿਮਤੀ ਜਤਾ ਦਿੱਤੀ ਹੈ। ਤਕਰੀਬਨ 10 ਮਹੀਨੇ ਪਹਿਲਾਂ ਡੋਕਲਾਮ ਵਿਚ ਪੈਦਾ ਹੋਏ ਤਣਾਅ ਤੋਂ ਬਾਅਦ ਯਾਤਰਾ ਰੋਕ ਦਿੱਤੀ ਗਈ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਇਥੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਦੌਰਾਨ ਇਹ ਫੈਸਲਾ ਲਿਆ ਗਿਆ। ਸੁਸ਼ਮਾ ਨੇ ਵਾਂਗ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਇਸ ਸਾਲ ਨਾਥੂ ਲਾ ਰਸਤੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਫਿਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਆਖਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਸਾਲ ਚੀਨ ਦੇ ਪੂਰੇ ਸਹਿਯੋਗ ਨਾਲ ਯਾਤਰਾ ਭਾਰਤੀ ਤੀਰਥਯਾਤਰੀਆਂ ਲਈ ਰਾਹਤ ਦੇਣ ਵਾਲਾ ਤਜ਼ਰਬਾ ਹੋਵੇਗਾ। ਪਿਛਲੇ ਸਾਲ ਡੋਕਲਾਮ ਵਿਚ ਭਾਰਤ ਨਾਲ ਫੌਜੀ ਤਣਾਅ ਤੋਂ ਬਾਅਦ ਚੀਨ ਨੇ ਯਾਤਰਾ ਰੋਕ ਦਿੱਤੀ ਸੀ। ਭਾਰਤੀ ਫੌਜੀਆਂ ਵਲੋਂ ਚੀਨ ਦੀ ਫੌਜ ਨੂੰ ਭੂਟਾਨ ਦੇ ਦਾਅਵੇ ਵਾਲੇ ਇਲਾਕੇ ਵਿਚ ਇਕ ਸੜਕ ਬਣਾਉਣ ਤੋਂ ਰੋਕੇ ਜਾਣ ਤੋਂ ਬਾਅਦ 16 ਜੂਨ ਨੂੰ ਦੋਹਾਂ ਵਿਚਾਲੇ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ। ਅਖੀਰ 28 ਅਗਸਤ ਨੂੰ ਇਹ ਸਥਿਤੀ ਖਤਮ ਹੋ ਗਈ। ਵਿਦੇਸ਼ ਮੰਤਰਾਲੇ ਹਰ ਸਾਲ ਦੋ ਵੱਖ-ਵੱਖ ਰਸਤਿਆਂ ਤੋਂ ਜੂਨ ਤੋਂ ਸਤੰਬਰ ਤੱਕ ਯਾਤਰਾ ਦਾ ਆਯੋਜਨ ਕਰਦਾ ਹੈ। ਇਨ੍ਹਾਂ ਦੋ ਰਸਤਿਆਂ ਵਿਚ ਲਿਪੁਲੇਖ ਦਰਾ (ਉਤਰਾਖੰਡ) ਅਤੇ ਨਾਥੂ ਲਾ ਦਰਾ (ਸਿੱਕਮ) ਹੈ। ਧਾਰਮਿਕ ਮਹੱਤਵ ਵਾਲੀ ਇਸ ਤੀਰਥਯਾਤਰਾ ਦਾ ਸੰਸਕ੍ਰਿਤਕ ਮਹੱਤਵ ਵੀ ਹੈ, ਜਿਸ ਵਿਚ ਹਰ ਸਾਲ ਸੈਂਕੜੇ ਲੋਕ ਕੈਲਾਸ਼ ਮਾਨਸਰੋਵਰ ਜਾਂਦੇ ਹਨ।
ਸੀਰੀਆ 'ਚ ਫੁੱਟਬਾਲ ਮੈਦਾਨ ਥੱਲਿਓਂ ਮਿਲੀਆਂ 50 ਲਾਸ਼ਾਂ
NEXT STORY