ਵਾਸ਼ਿੰਗਟਨ— ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ 'ਚ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਪਾਉਣ ਦੀ ਦੌੜ 'ਚ ਦੂਜੇ ਨੰਬਰ 'ਤੇ ਪੁੱਜ ਗਈ ਹੈ। ਆਪਣੇ ਪਹਿਲੇ ਡੈਮੋਕ੍ਰੇਟਿਕ ਪ੍ਰੈਜ਼ੀਡੈਂਸ਼ੀਅਲ ਡਿਬੇਟ ਮਗਰੋਂ ਹੈਰਿਸ 20 ਦਾਅਵੇਦਾਰਾਂ 'ਚੋਂ ਦੂਜੇ ਸਥਾਨ 'ਤੇ ਪੁੱਜ ਗਈ ਹੈ।
ਯੂਨੀਵਰਸਿਟੀ ਮੁਤਾਬਕ, 'ਡਿਬੇਟ ਤੋਂ ਪਹਿਲਾਂ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਹੈਰਿਸ (54) ਸਿਰਫ 7 ਫੀਸਦੀ ਸਮਰਥਨ ਮਗਰੋਂ ਚੌਥੇ ਨੰਬਰ 'ਤੇ ਅਤੇ 20 ਫੀਸਦੀ ਨਾਲ ਦੂਜੇ ਸਥਾਨ 'ਤੇ ਪੁੱਜ ਗਈ ਹੈ ਜਦਕਿ ਬਾਈਡੇਨ ਦੀ ਲੋਕਪ੍ਰਿਯਤਾ 'ਚ ਗਿਰਾਵਟ ਆਈ ਹੈ। ਉਹ ਹੁਣ ਵੀ ਪਹਿਲੇ ਸਥਾਨ 'ਤੇ ਹੈ ਪਰ ਹੁਣ ਉਨ੍ਹਾਂ ਨੂੰ 22 ਫੀਸਦੀ ਸਮਰਥਨ ਹਾਸਲ ਹੈ। ਕਮਲਾ ਹੈਰਿਸ ਲਈ ਇਹ ਖਾਸ ਗੱਲ ਹੈ ਕਿ ਉਹ ਬਾਕੀਆਂ ਨੂੰ ਪਛਾੜਦੇ ਹੋਏ ਅੱਗੇ ਲੰਘ ਰਹੀ ਹੈ।
ਇਸ ਦੇਸ਼ 'ਚ ਹਵਾ ਪਹੁੰਚੀ ਜ਼ਹਿਰੀਲੇ ਪੱਧਰ 'ਤੇ, ਸਰਕਾਰ ਵਿਰੁੱਧ ਲੋਕ ਕਰਨਗੇ ਮੁਕੱਦਮਾ
NEXT STORY