ਇਸਲਾਮਾਬਾਦ. ਐੱਨ. ਆਈ.)- ਅਫਗਾਨਿਸਤਾਨ ’ਚ ਕੰਧਾਰ ਸ਼ਹਿਰ ਦੇ ਇਕ ਨਿੱਜੀ ਬੈਂਕ ’ਚ ਵਿਅਕਤੀ ਨੇ ਵੀਰਵਾਰ ਨੂੰ ਖੁਦ ਨੂੰ ਬੰਬ ਨਾਲ ਉਡਾ ਲਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਸਰਕਾਰ ਦੇ ਕੰਧਾਰ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਇਨਾਮੁੱਲ੍ਹਾ ਸਮਨਗਨੀ ਨੇ ਦੱਸਿਆ ਕਿ ਸਾਰੇ ਪੀੜਤ ਨਿਊ ਕਾਬੁਲ ਬੈਂਕ ਦੀ ਸ਼ਾਖਾ ’ਚ ਆਪਣੀ ਮਹੀਨਾਵਾਰ ਤਨਖਾਹ ਲੈਣ ਲਈ ਗਏ ਸਨ। ਤਾਲਿਬਾਨ ਦੇ ਗ੍ਰਹਿ ਮੰਤਰਾਲਾ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਵੀ ਆਤਮਘਾਤੀ ਹਮਲੇ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਹੋਰ ਵੇਰਵੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੀ ਜ਼ਿੰਮੇਵਾਰੀ ਤੁਰੰਤ ਕਿਸੇ ਸਮੂਹ ਨੇ ਨਹੀਂ ਲਈ ਹੈ।
ਇਹ ਵੀ ਪੜ੍ਹੋ: ED ਦੇ ਲਾਕਅੱਪ 'ਚ ਬੇਚੈਨੀ ਨਾਲ ਲੰਘੀ CM ਕੇਜਰੀਵਾਲ ਦੀ ਰਾਤ, ਘਰੋਂ ਮੰਗਵਾਈਆਂ ਦਵਾਈਆਂ ਤੇ ਕੰਬਲ
ਤਾਲਿਬਾਨ ਦੇ ਮੁੱਖ ਵਿਰੋਧੀ ਇਸਲਾਮਿਕ ਸਟੇਟ ਨੇ ਸਕੂਲਾਂ, ਹਸਪਤਾਲਾਂ, ਮਸਜਿਦਾਂ ਅਤੇ ਸ਼ੀਆ ਬਹੁਤਾਤ ਇਲਾਕਿਆਂ ’ਤੇ ਪਿਛਲੇ ਸਮੇਂ ’ਚ ਹਮਲੇ ਕੀਤੇ ਹਨ। ਕੰਧਾਰ ਸ਼ਹਿਰ ਅਫਗਾਨਿਸਤਾਨ ਦੇ ਸ਼ਾਸਕਾਂ ਲਈ ਅਧਿਆਤਮਿਕ ਅਤੇ ਰਾਜਨੀਤੀ ਦਾ ਕੇਂਦਰ ਹੈ ਕਿਉਂਕਿ ਤਾਲਿਬਾਨ ਦਾ ਚੋਟੀ ਦਾ ਨੇਤਾ ਮੁੱਲ੍ਹਾ ਹਿਬਤੁੱਲ੍ਹਾ ਅਖੁੰਦਜ਼ਾਦਾ ਇਸੇ ਸ਼ਹਿਰ ਵਿਚ ਰਹਿੰਦਾ ਹੈ ਅਤੇ ਪ੍ਰਮੁੱਖ ਮੁੱਦਿਆਂ ’ਤੇ ਉਸ ਦੇ ਫੈਸਲਿਆਂ ਨੂੰ ਕਾਬੁਲ ’ਚ ਬੈਠੇ ਅਧਿਕਾਰੀ ਲਾਗੂ ਕਰਦੇ ਹਨ।
ਇਹ ਵੀ ਪੜ੍ਹੋ: ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਭਾਜਪਾ ਦੀ ਸਿਆਸੀ ਸਾਜ਼ਿਸ਼: ਆਤਿਸ਼ੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਚੀਨ ਦੇ ਹਮਲੇ ਦਾ ਖ਼ਤਰਾ, ਅਮਰੀਕਾ ਨੇ ਤਾਈਵਾਨ 'ਚ ਤਾਇਨਾਤ ਕੀਤੀ ਸਪੈਸ਼ਲ ਫੋਰਸ
NEXT STORY