ਮੁੰਬਈ (ਏਜੰਸੀ)— ਕਾਮੈਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦੀ ਮੁਸੀਬਤਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਕੈਨੇਡਾ ’ਚ ਉਨ੍ਹਾਂ ਦੇ ‘ਕੈਪਸ ਕੈਫੇ’ 'ਤੇ ਵੀਰਵਾਰ ਨੂੰ ਇਕ ਮਹੀਨੇ ਵਿੱਚ ਦੂਜੀ ਵਾਰ ਹਮਲਾ ਹੋਇਆ। ਰਿਪੋਰਟਾਂ ਮੁਤਾਬਕ, ਸਰੀ ਸ਼ਹਿਰ ਦੇ 85 ਐਵੀਨਿਊ ਅਤੇ ਸਕਾਟ ਰੋਡ ’ਤੇ ਸਥਿਤ ਕੈਫੇ ’ਤੇ 6 ਰਾਊਂਡ ਗੋਲੀਆਂ ਚਲਾਈਆਂ ਗਈਆਂ। ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਕੈਫੇ ਦੇ ਸ਼ੀਸ਼ੇ ਟੁੱਟੇ ਹੋਏ ਅਤੇ ਖਿੜਕੀਆਂ ਨੁਕਸਾਨੀਆਂ ਮਿਲਿਆ।
ਇਹ ਵੀ ਪੜ੍ਹੋ: 'ਭਰਾ' ਤੋਂ ਹੀ ਪ੍ਰੈਗਨੈਂਟ ਹੋਈ ਮਸ਼ਹੂਰ ਅਦਾਕਾਰਾ ! ਫ਼ਿਰ ਜਵਾਈ ਸਾਹਮਣੇ ਹੀ ਕਰਵਾਇਆ ਦੂਜਾ ਵਿਆਹ
ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਢਿੱਲੋਂ ਨੇ ਲਈ ਹੈ, ਜਿਸਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਹੈ। ਗੋਲਡੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, "ਜੈ ਸ਼੍ਰੀ ਰਾਮ, ਸਤ ਸ਼੍ਰੀ ਅਕਾਲ, ਰਾਮ ਰਾਮ ਸਭ ਭਰਾਵਾਂ ਨੂੰ... ਕਪਿਲ ਸ਼ਰਮਾ ਦੇ ਕੈਫੇ ’ਤੇ ਅੱਜ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਅਸੀਂ ਉਸਨੂੰ ਕਾਲ ਕੀਤੀ ਸੀ, ਪਰ ਉਸਨੇ ਜਵਾਬ ਨਹੀਂ ਦਿੱਤਾ, ਇਸ ਲਈ ਇਹ ਕਾਰਵਾਈ ਕਰਨੀ ਪਈ। ਜੇ ਫਿਰ ਵੀ ਜਵਾਬ ਨਾ ਆਇਆ ਤਾਂ ਅਗਲੀ ਕਾਰਵਾਈ ਮੁੰਬਈ ਵਿੱਚ ਕਰਾਂਗੇ।"
ਇਹ ਵੀ ਪੜ੍ਹੋ: 'ਪੈਸਿਆਂ ਲਈ ਮੈਂ ਕਈ ਲੋਕਾਂ ਨਾਲ ਬਣਾਏ ਸਬੰਧ'; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ
ਹਾਲਾਂਕਿ, ਹਮਲੇ ਦੇ ਅਸਲ ਕਾਰਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ 10 ਜੁਲਾਈ ਨੂੰ ਵੀ ਨਵੇਂ ਖੁਲੇ ‘ਕੈਪਸ ਕੈਫੇ’ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਵੇਲੇ ਘੱਟੋ-ਘੱਟ 9 ਰਾਊਂਡ ਫਾਇਰ ਹੋਏ ਸਨ, ਪਰ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਪਹਿਲੇ ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਸੰਚਾਲਕ ਹਰਜੀਤ ਸਿੰਘ ਲਾਡੀ ਨੇ ਲਈ ਸੀ। ਉਸਨੇ ਦਾਅਵਾ ਕੀਤਾ ਸੀ ਕਿ ਕਪਿਲ ਦੁਆਰਾ ਸ਼ੋਅ ਵਿਚ ਨਿਹੰਗ ਸਿੰਘਾਂ ਦੇ ਪਹਿਰਾਵੇ ’ਤੇ ਕੀਤੀ ਗਈ ਟਿੱਪਣੀ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਮਾਸਟਰਸ਼ੈੱਫ ਤੇ ਸੋਸ਼ਲ ਮੀਡੀਆ ਸਟਾਰ ਦੀ ਹੋਈ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਸਲੀ ਨੂੰ ਮੁੱਖ ਇਟਲੀ ਨਾਲ ਜੋੜਨ ਵਾਲੇ ਪੁਲ ਨੂੰ ਹਰੀ ਝੰਡੀ
NEXT STORY