ਗੁਰਦਾਸਪੁਰ/ਕਰਾਚੀ (ਵਿਨੋਦ) : ਕਰਾਚੀ ਦੀ ਇਕ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਅੱਜ ਇਕ ਵਿਅਕਤੀ ਨੂੰ, ਜਿਸ ਨੂੰ ਰਾਅ ਦਾ ਏਜੰਟ ਦੱਸਿਆ ਜਾਂਦਾ ਹੈ, ਨੂੰ ਪਾਕਿਸਤਾਨ ਵਿਰੁੱਧ ਸਾਜ਼ਿਸ਼ ਰਚਣ ਅਤੇ ਜੰਗ ਛੇੜਨ ਦੇ ਦੋਸ਼ |ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ 1989 ’ਚ ਭਾਰਤ ਤੋਂ ਪਾਕਿਸਤਾਨ ਇਸ ਲਈ ਭੱਜ ਗਿਆ ਸੀ ਕਿਉਂਕਿ ਉਸ ਦੇ ਰਿਕਸ਼ਾ ਨਾਲ ਟਕਰਾਉਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ।
ਸਰਹੱਦ ਪਾਰ ਸੂਤਰਾਂ ਅਨੁਸਾਰ ਏ. ਟੀ. ਸੀ. ਜੱਜ ਨੇ ਅੱਜ ਕਰਾਚੀ ਸੈਂਟਰਲ ਜੇਲ ਦੇ ਨਿਆਇਕ ਕੰਪਲੈਕਸ ’ਚ ਸੁਣਵਾਈ ਕਰਦਿਆਂ ਮੁਹੰਮਦ ਸਲੀਮ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਧਾਰਾ 121ਏ (ਪਾਕਿਸਤਾਨ ਵਿਰੁੱਧ ਜੰਗ ਛੇੜਨ ਦੀ ਸਾਜ਼ਿਸ਼ ਰਚਣ ਜਾਂ ਜੰਗ ਛੇੜਨ ਲਈ ਉਕਸਾਉਣ ਦੀ ਸਜ਼ਾ), 122 (ਪਾਕਿਸਤਾਨ ਵਿਰੁੱਧ ਜੰਗ ਛੇੜਨ ਦੇ ਇਰਾਦੇ ਨਾਲ ਹਥਿਆਰ ਇਕੱਠੇ ਕਰਨਾ ਆਦਿ) ਅਤੇ ਵਿਸਫੋਟਕ ਰੱਖਣ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਉਸ ਨੂੰ ਅੱਤਵਾਦ ਦੇ ਦੋਸ਼ਾਂ ਲਈ 14 ਸਾਲ ਅਤੇ ਬਿਨਾਂ ਲਾਇਸੈਂਸ ਵਾਲੇ ਹਥਿਆਰ ਅਤੇ ਵਿਸਫੋਟਕ ਰੱਖਣ ਲਈ 10 ਸਾਲ ਦੀ ਵਾਧੂ ਸਜ਼ਾ ਵੀ ਸੁਣਾਈ।
ਹਾਲਾਂਕਿ ਅਦਾਲਤ ਨੇ ਫੈਸਲਾ ਸੁਣਾਇਆ ਕਿ ਸਾਰੀਆਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ। ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਸਲੀਮ 1989 ’ਚ ਭਾਰਤ ਤੋਂ ਗੈਰ-ਕਾਨੂੰਨੀ ਤੌਰ ’ਤੇ ਪਾਕਿਸਤਾਨ ਵਿਚ ਦਾਖਲ ਹੋਇਆ ਸੀ । ਐੱਸ. ਆਈ. ਯੂ. ਨੇ ਉਸ ਨੂੰ ਅਕਤੂਬਰ 2024 ’ਚ ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਨਾਲ ਗ੍ਰਿਫਤਾਰ ਕੀਤਾ ਸੀ। ਜੱਜ ਨੇ ਫੈਸਲੇ ਵਿਚ ਲਿਖਿਆ ਕਿ ਪੁਲਸ ਦਾ ਦਾਅਵਾ ਹੈ ਕਿ ਉਸ ਤੋਂ ਡੈਟੋਨੇਟਰ ਵਾਲਾ ਇਕ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਸੀ ਪਰ ਇਹ ਕਿਸੇ ਵੀ ਦੇਸ਼ ਵਿਰੁੱਧ ਜੰਗ ਛੇੜਨ ਦਾ ਮਾਮਲਾ ਨਹੀਂ ਹੈ। ਐੱਸ. ਆਈ. ਯੂ. ਨੇ ਦਾਅਵਾ ਕੀਤਾ ਕਿ ਦੋਸ਼ੀ ਕੋਲ ਵੱਖ-ਵੱਖ ਨਾਵਾਂ ’ਤੇ ਕਈ ਪਾਸਪੋਰਟ ਅਤੇ ਪਛਾਣ ਪੱਤਰ ਵੀ ਸਨ। ਸ਼ੱਕੀ ਦੀ ਭਾਰਤ ਯਾਤਰਾ ਦਾ ਵੇਰਵਾ ਦੇਣ ਵਾਲੇ ਸਬੂਤ ਅਤੇ ਦਸਤਾਵੇਜ਼ ਵੀ ਮਿਲੇ ਹਨ। ਹਾਲਾਂਕਿ ਪੁਲਸ ਨੇ ਅਦਾਲਤ ’ਚ ਅਜਿਹਾ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਅਤੇ ਦਲੀਲ ਦਿੱਤੀ ਕਿ ਰਿਕਾਰਡ ਗੁੰਮ ਹੋ ਗਿਆ ਹੈ। ਹਾਲਾਂਕਿ ਅਦਾਲਤ ਨੇ ਦੋਸ਼ੀ ਦੇ ਵਕੀਲ ਦੀਆਂ ਦਲੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਪਾਕਿਸਤਾਨ ਨੇ ਸਕੂਲੀ ਕਿਤਾਬਾਂ ’ਚ ਆਪ੍ਰੇਸ਼ਨ ਸਿੰਦੂਰ ਸਬੰਧੀ ਝੂਠ ਦਾ ਪੁਲੰਦਾ ਕੀਤਾ ਸ਼ਾਮਲ
NEXT STORY