Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    9:38:53 AM

  • agtf ludhiana police 2 accused

    ਹੈਰੀ ਝੰਡਾ ਕਤਲ ਮਾਮਲੇ 'ਚ AGTF ਤੇ ਲੁਧਿਆਣਾ ਪੁਲਸ...

  • divider car 4 youths truck

    ਮਹਾਰਾਸ਼ਟਰ 'ਚ ਰੂਹ ਕੰਬਾਊ ਹਾਦਸਾ: ਡਿਵਾਈਡਰ ਨਾਲ...

  • 7 4 magnitude earthquake in colombia

    ਕੋਲੰਬੀਆ 'ਚ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 111...

  • car and bike collide 3 dead

    ਪੰਜਾਬ: ਕਾਰ ਤੇ ਬਾਈਕ ਵਿਚਾਲੇ ਹੋ ਗਈ ਸਿੱਧੀ ਟੱਕਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Jalandhar
  • ਕਰਤਾਰਪੁਰ ਸਾਹਿਬ ਪਹਿਲੀ ਵਰ੍ਹੇਗੰਢ : ਦੋ ਨਗਰਾਂ ਦਾ ਮੁਹੱਬਤੀ ਦਸਤੂਰ...ਫਿਰ ਤੋਂ ਤੁਰੀ ਸਾਂਝਾਂ ਵਾਲੀ ਕਹਾਣੀ

INTERNATIONAL News Punjabi(ਵਿਦੇਸ਼)

ਕਰਤਾਰਪੁਰ ਸਾਹਿਬ ਪਹਿਲੀ ਵਰ੍ਹੇਗੰਢ : ਦੋ ਨਗਰਾਂ ਦਾ ਮੁਹੱਬਤੀ ਦਸਤੂਰ...ਫਿਰ ਤੋਂ ਤੁਰੀ ਸਾਂਝਾਂ ਵਾਲੀ ਕਹਾਣੀ

  • Edited By Rajwinder Kaur,
  • Updated: 11 Nov, 2020 12:09 PM
Jalandhar
kartarpur sahib anniversary two towns love ritual
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ ਅਤੇ ਅਮਰੀਕ ਸਿੰਘ ਟੁਰਨਾ 

ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ। 
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। 

ਖੇਤਾਂ ਨੂੰ ਵਾਹੁੰਦਾ ਬੀਜਦਾ ਤੇ ਆਪ ਪਾਲਣ ਹਾਰ ਹੈ। 
ਜਪਦਾ ਨਾ ਕੱਲ੍ਹੇ ਨਾਮ ਨੂੰ ਹੱਥੀਂ ਵੀ ਕਰਦਾ ਕਾਰ ਹੈ। 
ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ। 
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। 

ਕੱਢਦਾ ਸਿਆੜ ਫੇਰ ਖ਼ੁਦ ਰੂਹਾਂ ਚ ਬਾਣੀ ਕੇਰਦਾ। 
ਮਾਲਾ ਨਾ ਕੱਲ੍ਹੀ ਘੁੰਮਦੀ ਮਨ ਦੇ ਵੀ ਮਣਕੇ ਫੇਰਦਾ। 
ਰਾਵੀ ਦੇ ਕੰਢੇ ਵਰਤਦਾ,ਅਦਭੁੱਤ  ਨਜ਼ਾਰਾ ਵੇਖਿਆ। 
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਇਹ ਕਵਿਤਾ ਗੁਰਭਜਨ ਗਿੱਲ ਦੀ ਹੈ। ਗੁਰਭਜਨ ਗਿੱਲ ਆਪਣੀਆਂ ਨਿੱਕੇ ਹੁੰਦਿਆਂ ਦੀਆਂ ਯਾਦਾਂ ਬਾਰੇ ਬੋਲਦਿਆਂ ਕਹਿੰਦੇ ਨੇ ਕਿ ਉਨ੍ਹਾਂ ਦਾ ਪਿੰਡ ਡੇਰਾ ਬਾਬਾ ਨਾਨਕ ਦੇ ਨੇੜੇ ਸੀ। ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਿੱਕੇ ਹੁੰਦਿਆਂ ਤੋਂ ਵਧਦੀ ਉਮਰ ਦੇ ਨਾਲ ਨਾਲ ਵੇਖਦੇ ਰਹੇ ਹਾਂ। ਗੁਰਭਜਨ ਗਿੱਲ ਜੋ ਕਹਿੰਦੇ ਨੇ ਉਹ ਪੰਜਾਬ ਦੇ ਕਿੰਨੇ ਹੀ ਬੰਦਿਆਂ ਦੀ ਜ਼ੁਬਾਨੀ ਗੱਲ ਹੋਵੇਗੀ। ਸਰਹੱਦਾਂ ਬਣ ਗਈਆਂ ਵੰਡ ਹੋ ਗਈ ਪਰ ਖਿਆਲ ਕਦੀ ਵੰਡੇ ਨਹੀਂ ਗਏ।ਨਫ਼ਰਤਾਂ ਅਤੇ ਅਜਬ ਖਿੱਚੋ ਤਾਣ ਦੇ ਵਿਚਕਾਰ ਸਰਹੱਦ ਦੇ ਆਰ ਪਾਰ ਲੋਕਾਂ ਦੀਆਂ ਭੱਜੀਆਂ ਬਾਹਵਾਂ ਇੱਕ ਦੂਜੇ ਨੂੰ ਜੱਫੀ ਪਾਉਣ ਨੂੰ ਤਿਆਰ ਬਰ ਤਿਆਰ ਖੜ੍ਹੀਆਂ ਰਹੀਆਂ ਹਨ ਸਦਾ। ਇਹ ਮੁਹੱਬਤ ਇਸ ਦੌਰ ਦੀ ਅਤੇ ਹਰ ਦੌਰ ਦੀ ਉਮੀਦ ਹੈ।

PunjabKesari

ਇਹੋ ਕਰਤਾਰਪੁਰ ਸਾਹਿਬ ਹੈ 
ਇਹੋ ਕਰਤਾਰਪੁਰ ਸਾਹਿਬ ਦੀ ਬਰਕਤ ਹੈ 
ਇਹੋ ਕਰਤਾਰਪੁਰ ਸਾਹਿਬ ਦਾ ਫਲਸਫਾ ਹੈ  

ਮੁਹੱਬਤੀ ਸਾਂਝ ਦੇ ਇਸ ਪਿਛੋਕੜ-ਵਰਤਮਾਨ ਅਤੇ ਭਵਿੱਖ ਦੀ ਪੂਰੀ ਪੁਣ-ਛਾਣ ਕਰ ਰਹੇ ਹਨ : ਹਰਪ੍ਰੀਤ ਸਿੰਘ ਕਾਹਲੋਂ ਅਤੇ ਅਮਰੀਕ ਸਿੰਘ ਟੁਰਨਾ 


ਦੋ ਨਗਰਾਂ ਦਾ ਮੁਹੱਬਤੀ ਦਸਤੂਰ...ਫਿਰ ਤੋਂ ਤੁਰੀ ਸਾਂਝਾਂ ਵਾਲੀ ਕਹਾਣੀ 
1947 ਵੰਡ ਤੋਂ ਪਹਿਲਾਂ ਵਿਸਾਖੀ ਦਾ ਮੇਲਾ ਕਰਤਾਰਪੁਰ ਸਾਹਿਬ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ, ਉਥੇ 13 ਅਪ੍ਰੈਲ ਨੂੰ ਲੱਗਦਾ ਸੀ। ਇਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਵਿਸਾਖੀ ਵਾਲਾ ਮੇਲਾ ਡੇਰਾ ਬਾਬਾ ਨਾਨਕ ਵਿਖੇ ਲੱਗਿਆ ਕਰਦਾ ਸੀ।

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਮੁਤਾਬਕ ਸਿੱਖਾਂ ਦਾ ਇੱਕ ਇਤਿਹਾਸਕ ਨਗਰ, ਜੋ ਤਹਿਸੀਲ ਸ਼ਕਰਗੜ੍ਹ ਪਾਕਿਸਤਾਨੀ ਪੰਜਾਬ ਵਿੱਚ ਸਰਹੱਦ ਦੇ ਨੇੜੇ ਸਥਿਤ ਹੈ। ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਪਾਰਲੇ ਕੰਢੇ 1504 ਈਸਵੀ ਵਿੱਚ ਵਸਾਇਆ ਸੀ।

ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦੇ ਮੁਤਾਬਕ ਇਸ ਨਗਰ ਦੇ ਵਸਾਉਣ ਵਿੱਚ ਭਾਈ ਦੋਦਾ ਤੇ ਦੁਨੀ ਚੰਦ (ਕਰੋੜੀ ਮਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲਾ ਬਣਵਾਈ। ਇੱਥੇ ਗੁਰੂ ਨਾਨਕ ਦੇਵ ਜੀ 1521 ਈਸਵੀ ਵਿੱਚ ਆ ਕੇ ਵੱਸੇ ਅਤੇ ਜ਼ਿੰਦਗੀ ਦੇ ਅੰਤਲੇ 18 ਸਾਲ ਉਨ੍ਹਾਂ ਇੱਥੇ ਹੀ ਗੁਜ਼ਾਰੇ। ਇਸੇ ਨਗਰ ਵਿੱਚ ਗੁਰੂ ਨਾਨਕ ਦੇਵ ਜੀ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ ਅਤੇ ਇੱਥੇ ਹੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ੀ। ਇਸੇ ਥਾਂ ਉੱਤੇ ਸਭ ਤੋਂ ਪਹਿਲਾਂ ਲੰਗਰ ਦੀ ਪ੍ਰਥਾ ਚਲਾਈ ਗਈ। ਇਸੇ ਨਗਰ ਵਿੱਚ ਰਾਵੀ ਦਰਿਆ ਦੇ ਕੰਢੇ ਗੁਰੂ ਜੀ ਨੇ ਜਪੁਜੀ ਜੀ, ਤੁਖਾਰੀ, ਬਾਰਾਮਾਂਹ ਦੇ ਸਿੱਧ ਗੋਸ਼ਟ ਦੀ ਰਚਨਾ ਕੀਤੀ। ਇੱਥੋਂ ਹੀ ਸਿੱਧਾ ਤੇ ਜੋਗੀਆਂ ਨਾਲ ਗੋਸ਼ਟ ਕਰਨ ਲਈ ਗੁਰੂ ਨਾਨਕ ਦੇਵ ਜੀ ਅਚਲ ਵਟਾਲੇ ਮੇਲੇ ਉੱਤੇ ਗਏ। 

PunjabKesari

ਲੋਕਧਾਰਾ ਵਿੱਚ ਇਹ ਗੱਲ ਪ੍ਰਚੱਲਤ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸਮ੍ਰਿਤੀ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ, ਜਿਸ ਦਾ ਕਲਸ ਦੂਰੋਂ ਭਾਰਤੀ ਪੰਜਾਬ ਵਿੱਚੋਂ ਵੀ ਵਿਖਾਈ ਦਿੰਦਾ ਹੈ। ਇਸ ਕਲਸ ਬਾਰੇ ਮਨੌਤ ਹੈ ਕਿ ਜਿੱਥੋਂ ਤੱਕ ਕਲਸ ਵਿਖਾਈ ਦਿੰਦਾ ਹੈ, ਉੱਥੋਂ ਤੱਕ ਕਿਸੇ ਨੂੰ ਸੱਪ ਡੰਗ ਨਹੀਂ ਮਾਰਦਾ, ਜੇ ਸੱਪ ਲੜ ਵੀ ਜਾਵੇ ਤਾਂ ਉਹਦਾ ਜ਼ਹਿਰ ਨਹੀਂ ਚੜ੍ਹਦਾ। ਹੜ੍ਹ ਨਾਲ ਨਗਰ ਦੇ ਤਬਾਹ ਹੋਣ ਮਗਰੋਂ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਥਵਾ ਦੇਹਰਾ ਜਿੱਥੇ ਬਣਾਇਆ ਗਿਆ, ਉਸ ਨਗਰ ਨੂੰ ਡੇਰਾ ਬਾਬਾ ਨਾਨਕ ਕਹਿੰਦੇ ਹਨ।

ਕਰਤਾਰਪੁਰ ਬੱਧਾ !
ਪੁਰਾਤਨ ਜਨਮ ਸਾਖੀਆਂ, ਮਹਾਨ ਕੋਸ਼ ਜਾਂ ਹੋਰ ਹਵਾਲਿਆਂ ਵਿੱਚ ਕਰਤਾਰਪੁਰ ਸਾਹਿਬ ਬਾਰੇ ਵੱਖ-ਵੱਖ ਹਵਾਲੇ ਹਨ ਪਰ ਭਾਈ ਸਾਹਿਬ ਭਾਈ ਵੀਰ ਸਿੰਘ 'ਸ੍ਰੀ ਗੁਰੂ ਨਾਨਕ ਚਮਤਕਾਰ' ਵਿੱਚ ਕਰਤਾਰਪੁਰ ਸਾਹਿਬ ਬਾਰੇ ਜਨਮ ਸਾਖੀਆਂ ਦੇ ਹਵਾਲੇ ਤੋਂ ਖ਼ਾਸ ਪੱਖ ਪੇਸ਼ ਕਰਦੇ ਹਨ। 

"ਤਬ ਬਾਬਾ ਦਰਿਆਉ ਉਪਰ ਬਹਿ ਗਿਆ, ਤਲਵੰਡੀ ਦੇ ਨਜ਼ੀਕ ਇੱਕ ਥਾਂਉਂ ਉੱਥੇ ਬਹੁਤ ਗਾਉਗਾ ਚਲਿਆ, ਜੋ ਕੋਈ ਸੁਣੈ ਸੌ ਸਭ ਆਵੈ।’’
ਲੋਕ ਆਖਣ :-  ‘‘ਜੋ ਕੋਈ ਖੁਦਾਇ ਦਾ ਫਕੀਰ ਪੈਦਾ ਹੋਇਆ ਹੈ, ਨਾਨਕ ਨਾਉਂ ਹੈਸੁ, ਆਪਣੇ ਖੁਦਾਇ ਨਾਲ ਰਤਾ ਹੈ।’’

ਉੱਪਰ ਲਿਖੀ ਇਬਾਰਤ ਤੋਂ ਪਤਾ ਲੱਗਦਾ ਹੈ ਕਿ ਤਲਵੰਡੀ ਤੋਂ ਨੇੜੇ ਰਾਵੀ ਦੇ ਕੰਢੇ ਕਿਤੇ ਬੈਠ ਗਏ ਹਨ, ਪਰ ਜਿਸ ਵੇਲੇ ਕਰੋੜੀਏ ਦਾ ਨਾਂ ਆ ਗਿਆ ਤਾਂ ਸਾਫ ਪਤਾ ਲੱਗ ਗਿਆ ਕਿ ਮੁਰਾਦ ਕਰਤਾਰ ਪੁਰ ਵਾਲੇ ਟਿਕਾਣੇ ਤੋਂ ਹੈ, ਜੋ ਲਾਹੌਰੋਂ ਉੱਪਰ ਵਾਰ ਰਾਵੀ ਦੇ ਕੰਢੇ ਟਿਕਾਣਾ ਹੈ ਜਿੱਥੇ ਸਤਿਗੁਰੂ ਜੀ ਨੇ ਕਰਤਾਰਪੁਰ ਬੱਧਾ !

ਜਦ ਪੁਰਾਤਨ ਜਨਮ ਸਾਖੀ ਨੂੰ ਹੋਰ ਟੋਲੀਏ ਤਾਂ ਦੂਸਰੀ ਉਦਾਸੀ ਤੋਂ ਪਹਿਲਾਂ ਰਾਜਾ ਸ਼ਿਵਨਾਭ ਨਾਲ ਮਨਸੁੱਖ ਦੀ ਗੱਲਬਾਤ ਹੁੰਦੀ ਹੈ ਤਾਂ ਉਹ ਰਾਜੇ ਨੂੰ ਦੱਸਦਾ ਹੈ, "ਜੀ ਲਾਹੌਰ ਤੋਂ ਕੋਸ ਪੰਦ੍ਰਾ ਕਰਤਾਰ ਪੁਰ ਬੰਨ੍ਹਿਆ ਹੈ, ਪੰਜਾਬ ਦੀ ਧਰਤੀ ਮਾਂਹਿ ਹੈ, ਊਹਾਂ ਗੁਰੂ ਬਾਬਾ ਨਾਨਕ ਰਹਿਤਾ ਹੈ। ਸਥਾਨ ਤਲਵੰਡੀ ਰਾਏ ਭੋਏ ਭੱਟੀ ਕੀ,  ਰਾਵੀ ਹੈ ਪਾਰ, ਨਾਮ ਸਥਾਨ ਰਾਵੀ ਦੇ ਉਰਾਰ ਕਰਤਾਰ ਪੁਰ ਬੰਨ੍ਹਿਆਂ ਹੈ ਊਹਾਂ ਮਹਾਂਪੁਰਖ ਰਹਿਤਾ ਹੈ।"

ਸਿੱਖੀ ਦਾ ਘਰ : ਕਰਤਾਰਪੁਰ ਸਾਹਿਬ
ਗੁਰ ਨਾਨਕ ਮਹਾਰਾਜ !
ਜਨਮ ਜਨਮ ਤੋਂ ਸਿਕਦੀ ਆਈ, ਆਸ ਪੂਰ ਦੇ ਆਜ !
ਆ ਜਾਓ ਸਿਕ ਪੂਰਨ ਹਾਰੇ, ਹੇ ਮੇਰੇ ਸਿਰਤਾਜ !
ਪਤਿਤ ਪਾਵਨ ਹੈ ਬਿਰਧ ਤੁਧੇ ਦਾ, ਪਾਲ ਬਿਰਦਦੀ ਲਾਜ !
ਹੁਣ ਨਾ ਰੱਖ ਵਿਛੋੜੇ ਅੰਦਰ, ਅਪਨਾ ਲੈ ਮਹਾਰਾਜ !
***
ਵਿਚ ਲਹੌਰ ਵਸੇਂਦਾ ਖੱਤ੍ਰੀ  ਨਾਮ ਕ੍ਰੋੜੀਆ ਭਾਈ !
ਕਰੇ ਹਕੂਮਤ ਉੱਤਰ ਪਾਸੇ ਦੋ ਨਦੀਆਂ ਵਿਚਕਾਈ ।
***
ਚਰਨ ਪਕੜ ਕੇ ਬਾਲਕ ਬੂੜਾ ਭਾਈ ਬੁੱਢਾ ਹੋਇਆ 
ਜੋ ਕੁਝ ਦਾਤ ਗੁਰਾਂ ਨੇ ਦਿੱਤੀ ਰੱਖਿਆ ਕੰਠ ਪਰੋਇਆ 
:- ਸ੍ਰੀ ਗੁਰੂ ਨਾਨਕ ਚਮਤਕਾਰ, ਭਾਈ ਵੀਰ ਸਿੰਘ

ਸਾਖੀਆਂ ਦਾ ਬਿਰਤਾਂਤ ਹੈ ਜਦ ਸਤਿਗੁਰੂ ਜੀ ਇੱਥੇ ਕਰਤਾਰਪੁਰ ਟਿਕ ਗਏ ਤਾਂ ਬਾਬਾ ਕਾਲੂ ਜੀ ਵੀ ਪਰਿਵਾਰ ਸਮੇਤ ਇੱਥੇ ਆ ਗਏ। ਹਿੰਦੂ, ਮੁਸਲਮਾਨ, ਜੋਗੀ, ਸੰਨਿਆਸੀ, ਬ੍ਰਹਮਚਾਰੀ, ਤਪੀਏ, ਤਪੀਸਰ, ਦਿਗੰਬਰ, ਬੈਸਨੋ, ਉਦਾਸੀ, ਗ੍ਰਹਿਸਤੀ, ਵੈਰਾਗੀ, ਖਾਨ ਖਨੀਨ, ਉਮਰੇ ਉਮਰਾਓ, ਕਰੋੜੀਏ, ਜ਼ਿਮੀਂਦਾਰ, ਭੂੰਮੀਏ; 

ਜੋ ਕੋ ਆਵੈ ਪਰਚਾ ਜਾਵੈ : ਸਭੇ ਲੋਕ ਉਸਤਤਿ ਕਰਨਿ।
ਭਾਈ ਗੁਰਦਾਸ ਤੋਂ ਲੈ ਕੇ ਵੱਖ-ਵੱਖ ਹਵਾਲਿਆਂ ਦੇ ਅੰਦਰ ਇਹ ਸਾਫ ਹੈ ਕਿ ਕਰਤਾਰਪੁਰ ਸਾਹਿਬ ਵਿੱਚ ਸਿੱਖੀ ਦੀ ਇੱਕ ਵੱਡੀ ਟਕਸਾਲ ਬਣੀ। ਇੱਥੇ ਬਾਬਾ ਬੁੱਢਾ, ਭਾਈ ਮਰਦਾਨਾ, ਭਾਈ ਅਜਿੱਤਾ, ਭਗੀਰਥ ਸ਼ਾਮਿਲ ਹੋਏ। ਜ਼ਿਕਰ ਹੈ ਕਿ ਇੱਥੇ ਮਨਸੁੱਖ, ਰਾਜਾ ਸ਼ਿਵਨਾਭ, ਝੰਡਾ ਬਾਢੀ; ਸਾਲਸ ਰਾਏ (ਜਿਸ ਦੀ ਕਵਿਤਾ ਵੀ ਮਿਲਦੀ ਹੈ) ਕ੍ਰੋੜੀਆ ਜਿਸ ਨੇ ਭੌਂ ਦੇਕੇ ਕਰਤਾਰ ਪੁਰ ਬੱਧਾ। ਦੋਦਾ, ਬ੍ਰਹਮਦਾਸ ਕਸ਼ਮੀਰੀ, ਉਬਾਰੇ ਖਾਨ, ਅਬਦੁਲ ਰਹਿਮਾਨ ਤੇ ਸੱਜਣ (ਠੱਗ) ਦਾ ਜ਼ਿਕਰ ਵੀ ਕਰਤਾਰਪੁਰ ਦੀ ਇਸ  ਮੁਕੱਦਸ ਧਰਤੀ ਨਾਲ ਜੁੜਿਆ ਹੈ।

  • Kartarpur Sahib
  • Anniversary
  • Two towns
  • love ritual
  • ਕਰਤਾਰਪੁਰ ਸਾਹਿਬ
  • ਪਹਿਲੀ ਵਰ੍ਹੇਗੰਢ
  • ਦੋ ਨਗਰਾਂ
  • ਮੁਹੱਬਤੀ ਦਸਤੂਰ

ਸਿਡਨੀ 'ਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ 'ਤੇ ਨੌਜਵਾਨ ਨੂੰ ਜੇਲ੍ਹ

NEXT STORY

Stories You May Like

  • sri kartarpur sahib corridor keeping in mind sikh sentiments advocate dhami
    ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਕਰੇ ਕੇਂਦਰ ਸਰਕਾਰ: ਐਡਵੋਕੇਟ ਧਾਮੀ
  • hul  s first quarter profit falls by 3 17 percent
    HUL ਦਾ ਪਹਿਲੀ ਤਿਮਾਹੀ ਦਾ ਮੁਨਾਫ਼ਾ 3.17 ਫੀਸਦੀ ਘਟਿਆ
  • anniversary of lord valmiki statue
    ਇਟਲੀ ਵਿਖੇ ਲੱਗੀ ਭਗਵਾਨ ਵਾਲਮੀਕਿ ਜੀ ਪ੍ਰਤਿਮਾ ਦੀ ਪਹਿਲੀ ਵਰ੍ਹੇਗੰਢ ਧੂਮ-ਧਾਮ ਨਾਲ ਮਨਾਈ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਗਸਤ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਜੁਲਾਈ 2026)
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
  • girl deadbody is found at royal hotel
    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ...
Trending
Ek Nazar
700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

jewish legacy

ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

ar rahman  s son meets with an accident

ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pro khalistan slogans on the walls of the indian embassy in slovenia
      15 ਅਗਸਤ ਤੋਂ ਪਹਿਲਾਂ ਸਲੋਵੇਨੀਆ ’ਚ ਭਾਰਤੀ ਦੂਤਘਰ ਦੀਆਂ ਕੰਧਾਂ ’ਤੇ ਖ਼ਾਲਿਸਤਾਨ...
    • asim munir is going to carry out a coup in pakistan
      ਪਾਕਿਸਤਾਨ ’ਚ ਆਸਿਮ ਮੁਨੀਰ ਕਰਨ ਜਾ ਰਹੇ ਤਖ਼ਤਾਪਲਟ
    • us revokes more than 1 75 lakh visas during trump tenure
      ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕਾ ਨੇ 1.75 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ
    • big setback to china  s space mission
      ਚੀਨ ਦੇ ਪੁਲਾੜ ਮਿਸ਼ਨ ਨੂੰ ਵੱਡਾ ਝਟਕਾ: ਲਾਂਚਿੰਗ ਦੇ 85 ਸੈਕਿੰਡ ਬਾਅਦ ਹੀ ਅਸਮਾਨ...
    • maa bhagwati jagran will be held on august 14 at borgo harmada
      ਇਟਲੀ ਦੇ ਬੋਰਗੋ ਹਰਮਾਦਾ ਵਿਖੇ 14 ਅਗਸਤ ਨੂੰ ਹੋਵੇਗਾ 10ਵਾਂ ਵਿਸ਼ਾਲ 'ਮਾਂ ਭਗਵਤੀ...
    • the earth trembled with strong tremors of the earthquake
      ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ ! ਕੋਲੰਬੀਆ 'ਚ ਡਰ ਕੇ ਘਰਾਂ ਤੋਂ ਬਾਹਰ...
    • dolphin typhoon
      ਚੀਨ 'ਚ 'ਡਾਲਫ਼ਿਨ' ਨੇ ਮਚਾਈ ਤਬਾਹੀ ! ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ...
    • remittances in july 2026
      ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ
    • 60 day grace period
      ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...
    • india gave  peacocks to united nations
      ਭਾਰਤ ਨੇ ਜੇਨੇਵਾ ਵਿਖੇ ਸੰਯੁਕਤ ਰਾਸ਼ਟਰ ਦਫ਼ਤਰ ਨੂੰ ਤੋਹਫ਼ੇ ਵਜੋਂ ਦਿੱਤੇ 5 ਮੋਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +