ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਉਨ੍ਹਾਂ ਦੀ ਸਿਆਸੀ ਵਿਰੋਧੀ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਕ ਦਿਨ ਬਾਅਦ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਖਾਲਿਦਾ ਜ਼ਿਆ ਨੂੰ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਦੇ ਹੁਕਮਾਂ 'ਤੇ ਰਿਹਾਅ ਕਰ ਦਿੱਤਾ ਗਿਆ। ਬਾਹਰ ਨਿਕਲਦੇ ਹੀ ਖਾਲਿਦਾ ਨੇ ਕਿਹਾ ਕਿ "ਬਹਾਦਰ ਬੱਚਿਆਂ ਨੇ ਅਸੰਭਵ ਨੂੰ ਸੰਭਵ ਬਣਾਇਆ" ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਖਾਲਿਦਾ ਜ਼ਿਆ ਨੇ ਆਪਣੇ ਦੇਸ਼ ਵਾਸੀਆਂ ਨੂੰ ਇੱਕ "ਜਮਹੂਰੀ ਬੰਗਲਾਦੇਸ਼ ਬਣਾਉਣ ਦੀ ਅਪੀਲ ਕੀਤੀ. ਜਿੱਥੇ ਸਾਰੇ ਧਰਮਾਂ ਦਾ ਸਨਮਾਨ" ਕੀਤਾ ਜਾਂਦਾ ਹੈ। ਬੰਗਲਾ ਵਿੱਚ ਇੱਕ ਵੀਡੀਓ ਸੰਦੇਸ਼ ਵਿੱਚ ਖਾਲਿਦਾ ਜ਼ਿਆ ਨੇ ਕਿਹਾ, "ਤੁਸੀਂ ਇਸ ਸਮੇਂ ਦੌਰਾਨ ਮੇਰੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹੋ। ਮੈਂ ਅੱਲ੍ਹਾ ਦੇ ਅਸ਼ੀਰਵਾਦ ਕਾਰਨ ਤੁਹਾਡੇ ਨਾਲ ਗੱਲ ਕਰਨ ਦੇ ਯੋਗ ਹਾਂ। ਅਸੀਂ ਇਸ ਫਾਸ਼ੀਵਾਦੀ ਸਰਕਾਰ ਤੋਂ ਆਜ਼ਾਦੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਾਂ। ਮੈਂ ਉਨ੍ਹਾਂ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ।"
ਪੜ੍ਹੋ ਇਹ ਅਹਿਮ ਖ਼ਬਰ-'ਸ਼ੇਖ ਹਸੀਨਾ ਨੂੰ ਗ੍ਰਿਫਤਾਰ ਕਰੇ ਭਾਰਤ ਤੇ...' ਬੰਗਲਾਦੇਸ਼ SCBA ਪ੍ਰਧਾਨ ਦੀ ਮੰਗ
ਉਸ ਨੇ ਕਿਹਾ, "ਸਾਨੂੰ ਇਸ ਜਿੱਤ ਤੋਂ ਇੱਕ ਨਵਾਂ ਬੰਗਲਾਦੇਸ਼ ਬਣਾਉਣਾ ਹੈ ਜਿੱਥੇ ਨੌਜਵਾਨ ਅਤੇ ਵਿਦਿਆਰਥੀ ਸਾਡੀ ਉਮੀਦ ਹੋਣਗੇ।" ਜ਼ਿਆ ਨੇ ਧਾਰਮਿਕ ਘੱਟ ਗਿਣਤੀਆਂ 'ਤੇ ਹਮਲਿਆਂ ਵਿਰੁੱਧ ਵੀ ਚੇਤਾਵਨੀ ਦਿੱਤੀ। ਉਸਨੇ ਕਿਹਾ,"ਅਸੀਂ ਇੱਕ ਲੋਕਤੰਤਰੀ ਬੰਗਲਾਦੇਸ਼ ਬਣਾਉਣਾ ਹੈ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਵੇ। ਨੌਜਵਾਨ ਅਤੇ ਵਿਦਿਆਰਥੀ ਇਸ ਨੂੰ ਪੂਰਾ ਕਰਨਗੇ। ਇੱਕ ਪ੍ਰਗਤੀਸ਼ੀਲ ਬੰਗਲਾਦੇਸ਼ ਜਿੱਥੇ ਸ਼ਾਂਤੀ ਅਤੇ ਖੁਸ਼ਹਾਲੀ ਹੋਵੇ। ਇੱਕ ਅਜਿਹਾ ਦੇਸ਼ ਜਿੱਥੇ ਕੋਈ ਬਦਲਾ ਅਤੇ ਨਫ਼ਰਤ ਮੌਜੂਦ ਨਾ ਹੋਵੇ।
ਜ਼ਿਆ ਨੂੰ ਮਿਲਿਆ ਨਵਾਂ ਪਾਸਪੋਰਟ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ, ਜੋ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਈ ਸੀ, ਨੂੰ ਹੁਣ ਨਵਾਂ ਪਾਸਪੋਰਟ ਮਿਲ ਗਿਆ ਹੈ। ਉਨ੍ਹਾਂ ਦੀ ਪਾਰਟੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਕਾਗਨੀਜ਼ੈਟ' ਕੰਪਨੀ ਭਾਰਤੀ ਸੂਬੇ 'ਚ ਸਥਾਪਿਤ ਕਰੇਗੀ ਨਵਾਂ ਕੇਂਦਰ, 15000 ਲੋਕਾਂ ਨੂੰ ਮਿਲਣਗੀਆਂ ਨੌਕਰੀਆਂ
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਠਹਿਰਾਇਆ ਗਿਆ ਸੀ ਦੋਸ਼ੀ
ਦੋ ਵਾਰ ਕਾਰਜਕਾਲ ਪੂਰਾ ਕਰਨ ਵਾਲੀ 78 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੂੰ 2018 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 17 ਸਾਲ ਦੀ ਜੇਲ੍ਹ ਹੋਈ ਸੀ। ਹਸੀਨਾ ਅਤੇ ਜ਼ਿਆ ਦੋਵਾਂ ਨੇ 1991 ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤੀ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਕਈ ਹਫ਼ਤਿਆਂ ਤੱਕ ਪ੍ਰਦਰਸ਼ਨ ਕੀਤਾ। ਹਸੀਨਾ ਦੇ ਅਸਤੀਫ਼ੇ ਦੀ ਮੰਗ ਤੋਂ ਬਾਅਦ ਉਹ ਬੰਗਲਾਦੇਸ਼ ਛੱਡ ਗਈ ਸੀ। ਇਸ ਤੋਂ ਬਾਅਦ ਖਾਲਿਦਾ ਜ਼ਿਆ ਸੁਰਖੀਆਂ 'ਚ ਆ ਗਈ ਹੈ। ਉਸਦੀ ਰਿਹਾਈ ਅਜਿਹੇ ਸਮੇਂ ਹੋਈ ਹੈ ਜਦੋਂ ਬੰਗਲਾਦੇਸ਼ ਇੱਕ ਵੱਡੇ ਸਿਆਸੀ ਉਥਲ-ਪੁਥਲ ਵਿੱਚ ਉਲਝਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਨੇ ਬੰਗਲਾਦੇਸ਼ 'ਚ ਸਥਿਤੀ ਜਲਦੀ ਹੀ ਆਮ ਹੋਣ ਦੀ ਜਤਾਈ ਉਮੀਦ
NEXT STORY