ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਕੇਂਦਰ ਸਰਕਾਰ ਵੱਲੋਂ ਕਿਸਾਨਾਂ 'ਤੇ ਥਾਪੇ ਗਏ ਤਿੰਨ ਕਾਲੇ ਕਾਨੂੰਨਾ ਦੇ ਵਿਰੋਧ ਵਿਚ ਦਿੱਲੀ ਵਿਚ ਆਪਣੇ ਸੰਵਿਧਾਨਕ ਹੱਕਾਂ ਲਈ ਲੜਾਈ ਲੜ ਰਹੇ ਕਿਸਾਨਾਂ ਦੇ ਸਹਿਯੋਗ ਵਿੱਚ, ਕੈਨੇਡਾ ਦੀ ਵਰਲਡ ਫਾਈਨੈਂਸ਼ੀਅਲ ਗਰੁੱਪ ਨਾਂ ਦੀ ਸੰਸਥਾ ਵੱਡਾ ਸਹਿਯੋਗ ਦੇਣ ਲਈ ਅੱਗੇ ਆਈ ਹੈ। ਜਿੰਨਾਂ ਵੱਲੋਂ 25 ਲੱਖ ਰੁਪਏ, ਜੋ 50,000 ਹਜ਼ਾਰ ਕੈਨੇਡੀਅਨ ਡਾਲਰ ਬਣਦੇ ਹਨ, ਮਦਦ ਦੇ ਤੌਰ 'ਤੇ ਦਿੱਤੇ ਗਏ ਹਨ।
ਇਹ ਰਾਸ਼ੀ ਉਹਨਾਂ ਵੱਲੋਂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਕਾਰਜਾਂ ਲਈ ਸ: ਰਵੀ ਸਿੰਘ ਖਾਲਸਾ ਏਡ ਨੂੰ ਚੈੱਕ ਰਾਹੀਂ ਭੇਂਟ ਕੀਤੀ ਗਈ। ਉਹਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਕ ਆਨਲਾਈਨ ਚੈਰਿਟੀ ਪ੍ਰੋਗਰਾਮ ਵੀ ਕੈਨੇਡਾ ਵਿਚ ਵਰਲਡ ਫਾਇਨੈਂਸ਼ਲ ਗਰੁੱਪ ਅਗਜੈਕਟਿਵ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਰਤ ਸਰਕਾਰ ਦੇ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜੂਝ ਰਹੇ ਕਿਸਾਨਾਂ ਦੇ ਸਹਿਯੋਗ ਲਈ, ਵਰਲਡ ਫਾਇਨੈਂਸ਼ਲ ਗਰੁੱਪ ਅਗਜੈਕਟਿਵ ਕਮੇਟੀ ਵੱਲੋਂ 50,000 ਹਜ਼ਾਰ ਡਾਲਰ (ਭਾਰਤ ਦੇ 25 ਲੱਖ ਰੁਪਏ) ਉੱਘੇ ਸਮਾਜ ਸੇਵੀ ਭਾਈ ਰਵੀ ਸਿੰਘ ਖ਼ਾਲਸਾ ਏਡ ਰਾਹੀਂ ਲੰਗਰਾਂ ਲਈ ਚੈੱਕ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਦੀ ਮੰਗ, ਫਰਜ਼ੀ ਤਸਵੀਰ ਪੋਸਟ ਕਰਨ 'ਤੇ ਮੁਆਫੀ ਮੰਗੇ ਚੀਨ
ਐਗਜੈਕਿਟਵ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਇਹ ਕਾਰਜ ਕਰਦਿਆਂ, ਫ਼ੈਸਲਾ ਲਿਆ ਕਿ ਖਾਲਸਾ ਏਡ ਹਰੇਕ ਪੀੜ੍ਹਤ ਵਰਗ ਦੇ ਨਾਲ ਡੱਟ ਕੇ ਖੜ੍ਹਦਿਆਂ ਉਸ ਦੀ ਆਰਥਿਕ, ਭਾਈਚਾਰਕ ਅਤੇ ਸਿਆਸੀ ਮਦਦ ਲਈ ਵੀ ਆਪਣੀ ਆਵਾਜ਼ ਬੁਲੰਦ ਕਰੇਗੀ। ਇਸ ਮੌਕੇ ਸਾਰੇ ਅਗਜ਼ੈਕਟਿਵ ਕਮੇਟੀ ਦੇ ਸਾਰੇ ਅਹੁਦੇਦਾਰ ਵੀ ਹਾਜ਼ਰ ਸਨ।ਉਹਨਾਂ ਨੇ ਇਹ ਅਪੀਲ ਵੀ ਕੀਤੀ ਕਿ ਹੋਰ ਸੰਸਥਾਵਾਂ ਵੱਲੋਂ ਵੀ ਦੁਨੀਆ ਭਰ ਤੋਂ ਇਸ ਮੌਕੇ ਅਜਿਹਾ ਸਹਿਯੋਗ ਕਿਸਾਨਾਂ ਲਈ ਵਧ ਚੜ੍ਹ ਕੇ ਦਿੱਤਾ ਜਾਵੇ ਅਤੇ ਭਾਰਤ ਦੀ ਕੇਂਦਰ ਸਰਕਾਰ ਦੇ ਇਸ ਕਾਲੇ ਕਾਨੂੰਨ ਵਾਪਸ ਲੈਣ ਲਈ ਸਰਕਾਰ ਮਜਬੂਰ ਹੋ ਜਾਵੇ। ਇਸ ਨਾਮਵਰ ਸੰਸਥਾ ਵਰਲਡ ਫਾਈਨੈਂਸ਼ੀਅਲ ਗਰੁੱਪ ਵੱਲੋਂ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਮੌਕੇ ਤੇ ਨਿਸ਼ਕਾਮ ਸੇਵਾ ਦੇ ਕਾਰਜ ਵੀ ਕੀਤੇ ਜਾਂਦੇ ਹਨ।
ਮੌਰੀਸਨ ਦੀ ਮੰਗ, ਫਰਜ਼ੀ ਤਸਵੀਰ ਪੋਸਟ ਕਰਨ 'ਤੇ ਮੁਆਫੀ ਮੰਗੇ ਚੀਨ
NEXT STORY