ਨੈਸ਼ਨਲ ਡੈਸਕ : ਅਪ੍ਰੈਲ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਉੱਤਰੀ ਭਾਰਤ ਵਿਚ ਕੁਦਰਤ ਦਾ ਦੋਹਰਾ ਮਿਜਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਜਿਥੇ ਬਾਂਦਰਾ ਅਤੇ ਪ੍ਰਯਾਗਰਾਜ ਵਰਗੇ ਸ਼ਹਿਰਾਂ ਵਿੱਚ ਪਾਰਾ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਉਥੇ ਹੀ ਮੌਸਮ ਵਿਭਾਗ (IMD) ਨੇ ਗੰਭੀਰ ਤਬਾਹੀ ਦੀ ਚੇਤਾਵਨੀ ਜਾਰੀ ਕੀਤੀ ਹੈ। 3 ਤੋਂ 9 ਅਪ੍ਰੈਲ ਦੇ ਵਿਚਕਾਰ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਅਤੇ ਰਾਜਸਥਾਨ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ 7 ਅਪ੍ਰੈਲ, 2026 ਨੂੰ ਇੱਕ ਨਵੀਂ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਵਿੱਚ ਆਉਣ ਦੀ ਉਮੀਦ ਹੈ। ਇਸ ਦੇ ਪ੍ਰਭਾਵ ਕਾਰਨ ਹਵਾਵਾਂ ਦੀ ਗਤੀ 50 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ
ਦਿੱਲੀ-ਐਨਸੀਆਰ: ਇਨ੍ਹਾਂ ਇਲਾਕਿਆਂ 'ਚ ਮੀਂਹ ਪਵੇਗਾ
ਰਾਜਧਾਨੀ ਵਿੱਚ 3 ਅਤੇ 4 ਅਪ੍ਰੈਲ ਨੂੰ ਮੌਸਮ ਸਭ ਤੋਂ ਵੱਧ ਖ਼ਰਾਬ ਰਹਿਣ ਦੀ ਉਮੀਦ ਹੈ। ਆਈਟੀਓ, ਲਕਸ਼ਮੀ ਨਗਰ, ਆਨੰਦ ਵਿਹਾਰ, ਲਾਜਪਤ ਨਗਰ, ਅਕਸ਼ਰਧਾਮ ਅਤੇ ਕਾਲਕਾਜੀ ਵਰਗੇ ਇਲਾਕਿਆਂ ਵਿੱਚ ਗਰਜ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਧੂੜ ਭਰੀ ਹਨ੍ਹੇਰੀ ਚੱਲਣ ਦੇ ਕਾਰਨ ਦ੍ਰਿਸ਼ਟੀ ਘੱਟ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਉੱਤਰ ਪ੍ਰਦੇਸ਼: 18 ਜ਼ਿਲ੍ਹਿਆਂ 'ਚ ਗੜ੍ਹੇਮਾਰੀ ਹੋਣ ਦਾ ਡਰ
ਉੱਤਰ ਪ੍ਰਦੇਸ਼ ਵਿੱਚ ਮੌਸਮ ਸ਼ੁੱਕਰਵਾਰ ਤੋਂ ਹੀ ਬਦਲ ਜਾਵੇਗਾ। ਲਖਨਊ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਅਤੁਲ ਸਿੰਘ ਦੇ ਅਨੁਸਾਰ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਵੇਗਾ ਅਤੇ ਸ਼ਨੀਵਾਰ ਤੱਕ ਪੂਰਬੀ ਉੱਤਰ ਪ੍ਰਦੇਸ਼ ਵਿੱਚ ਫੈਲ ਜਾਵੇਗਾ। ਸਹਾਰਨਪੁਰ, ਸ਼ਾਮਲੀ, ਮੇਰਠ, ਨੋਇਡਾ, ਗਾਜ਼ੀਆਬਾਦ, ਬਾਗਪਤ ਅਤੇ ਆਗਰਾ ਸਮੇਤ 18 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 11 ਜ਼ਿਲ੍ਹਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ। ਬਾਂਦਾ (41°C) ਅਤੇ ਪ੍ਰਯਾਗਰਾਜ (40°C) ਪਿਛਲੇ ਵੀਰਵਾਰ ਨੂੰ ਸਭ ਤੋਂ ਗਰਮ ਸਨ ਪਰ ਹੁਣ ਮੀਂਹ ਤਾਪਮਾਨ ਨੂੰ ਘਟਾ ਦੇਵੇਗਾ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਲੋਕਾਂ ਨੂੰ ਲੱਗਾ ਵੱਡਾ ਝਟਕਾ
ਬਿਹਾਰ ਅਤੇ ਰਾਜਸਥਾਨ ਵਿੱਚ ਸਥਿਤੀ
ਬਿਹਾਰ: ਪਟਨਾ, ਗਯਾ, ਮੁਜ਼ੱਫਰਪੁਰ ਅਤੇ ਚੰਪਾਰਨ ਸਮੇਤ ਕਈ ਜ਼ਿਲ੍ਹਿਆਂ ਵਿੱਚ 5 ਤੋਂ 8 ਅਪ੍ਰੈਲ ਦੇ ਵਿਚਕਾਰ ਬੱਦਲਵਾਈ ਅਤੇ ਭਾਰੀ ਬਾਰਿਸ਼ ਹੋਵੇਗੀ।
ਰਾਜਸਥਾਨ: 3-4 ਅਪ੍ਰੈਲ ਨੂੰ ਜੈਪੁਰ, ਅਜਮੇਰ, ਜੈਸਲਮੇਰ ਅਤੇ ਜੋਧਪੁਰ ਵਰਗੇ ਰੇਤਲੇ ਇਲਾਕਿਆਂ ਵਿੱਚ ਭਾਰੀ ਧੂੜ ਭਰੀ ਹਨੇਰੀ ਆਉਣ ਦੀ ਚੇਤਾਵਨੀ ਹੈ।
ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ
ਪੰਜਾਬ-ਹਰਿਆਣਾ ਵਿੱਚ ਭਾਰੀ ਮੀਂਹ
ਹਰਿਆਣਾ ਦੇ ਗੁਰੂਗ੍ਰਾਮ, ਸੋਨੀਪਤ ਅਤੇ ਕੁਰੂਕਸ਼ੇਤਰ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਨਾਲ ਕਟਾਈ ਹੋਈ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਈਐਮਡੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਕਟਾਈਆਂ ਹੋਈਆਂ ਫਸਲਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਅਤੇ ਗੜੇਮਾਰੀ ਦੌਰਾਨ ਖੇਤਾਂ ਵਿੱਚ ਨਾ ਜਾਣ।
ਇਹ ਵੀ ਪੜ੍ਹੋ - ਪਾਕਿਸਤਾਨ 'ਚ ਆਤਮਘਾਤੀ ਹਮਲਾ: ਥਾਣੇ 'ਚ ਜਾ ਵੜੀ ਵਿਸਫੋਟਕਾਂ ਨਾਲ ਭਰੀ ਕਾਰ, ਧਮਾਕੇ 'ਚ 5 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਈ ਕੋਰਟ ਨੇ ਕੀਤੀ ਅਹਿਮ ਟਿੱਪਣੀ, ਅੰਤਿਮ ਸੰਸਕਾਰ ਲਈ ਜਵਾਈ ਨੂੰ ਮਿਲ ਸਕਦੀ ਹੈ ਜ਼ਮਾਨਤ
NEXT STORY