ਵਾਸ਼ਿੰਗਟਨ/ਪੇਸ਼ਾਵਰ - ਅਮਰੀਕੀ ਪੱਤਰਕਾਰ ਡੇਨੀਅਲ ਪਰਲ ਦੀ ਹੱਤਿਆ ਅਤੇ ਦੋਸ਼ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ 2 ਪਾਕਿਸਤਾਨੀ ਤਾਲਿਬਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖੈਬਰ ਪਖਤੂਨਖਵਾ ਦੇ ਮਨਸ਼ੇਰਾ ਜ਼ਿਲੇ ਦੇ ਅੱਤਵਾਦ ਰੋਕੂ ਵਿਭਾਗ ਨੇ ਆਖਿਆ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਭ ਤੋਂ ਖਤਰਨਾਕ ਅੱਤਵਾਦੀ ਹਨ।
ਅਧਿਕਾਰੀਆਂ ਨੇ ਕਿਹਾ ਕਿ ਅਜ਼ੀਮ ਖਾਨ ਅਤੇ ਮੁਹੰਮਦ ਅਨਵਰ ਨੂੰ ਖੁਫੀਆ ਜਾਣਕਾਰੀ ਤੋਂ ਬਾਅਦ ਚਲਾਏ ਗਏ ਅਭਿਆਨ ਦੌਰਾਨ ਗ੍ਰਿਫਤਾਰ ਕੀਤਾ ਗਿਆ। ਉਹ 2002 'ਚ ਅਮਰੀਕੀ ਪੱਤਰਕਾਰ ਪਰਲ ਨੂੰ ਅਗਵਾਹ ਅਤੇ ਹੱਤਿਆ ਕਰਨ 'ਚ ਸ਼ਾਮਲ ਸਨ। ਪਰਲ 'ਦਿ ਵਾਲ ਸਟ੍ਰੀਟ ਜਨਰਲ' ਦੇ ਦੱਖਣੀ ਏਸ਼ੀਆ ਬਿਊਰੋ ਪ੍ਰਮੁੱਖ ਸਨ ਅਤੇ ਪਾਕਿਸਤਾਨ 'ਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾਹ ਕਰ ਸਿਰ ਕਲਮ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਅਜ਼ੀਮ ਇਕ ਸਿਖਿਅਤ ਅੱਤਵਾਦੀ ਅਤੇ ਆਤਮਘਾਤੀ ਬੰਬ ਸਿਖਿਅਤ ਹੈ ਜਿਹੜਾ ਕਿ ਟੀ. ਟੀ. ਪੀ. ਨੂੰ ਸਿਖਿਅਤ ਅੱਤਵਾਦੀ ਹਮਲਾਵਰਾਂ ਦੀ ਸਪਲਾਈ ਕਰਦਾ ਹੈ। ਇਸ ਤੋਂ ਉਹ ਮੀਨਰਸ਼ਾਹ 'ਚ ਟੀ. .ਟੀ. ਪੀ. ਦੇ ਵਿੱਤ ਮਾਮਲਿਆਂ ਦਾ ਵੀ ਪ੍ਰਮੁੱਖ ਹੈ। ਉਹ ਫਾਂਸੀਸੀ ਦੂਤਘਰ ਦੇ ਕਰਮਚਾਰੀ 'ਤੇ ਅੱਤਵਾਦੀ ਹਮਲੇ 'ਚ ਵੀ ਸ਼ਾਮਲ ਸਨ। ਅਨਵਰ ਨੇ ਖੈਬਰ 'ਚ ਸਿਖਲਾਈ ਹਾਸਲ ਕੀਤੀ ਸੀ ਅਤੇ ਉਹ ਪੇਸ਼ਾਵਰ ਦੇਵੂ ਬਸ ਅੱਡੇ 'ਤੇ ਹੋਏ ਹਮਲੇ ਦਾ ਮੁੱਖ ਸਾਜਿਸ਼ਕਰਤਾ ਸੀ, ਜਿਸ 'ਚ 2 ਪੁਲਸ ਕਰਮੀਆਂ ਦੀ ਮੌਤ ਹੋਈ ਸੀ।
ਅਮਰੀਕਾ 'ਚ ਭਾਰਤੀ ਵਿਦਿਆਰਥੀ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ
NEXT STORY