ਪਿਓਂਗਯਾਂਗ— ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ ਮਿਜ਼ਾਈਲ ਪਰੀਖਣ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਪਿਛਲੇ ਹਫਤੇ ਹੀ ਉੱਤਰੀ ਕੋਰੀਆ ਨੇ ਹਾਈਡਰੋਜਨ ਬੰਬ ਦਾ ਸਫਲ ਪਰੀਖਣ ਕੀਤਾ ਸੀ, ਜਿਸ ਦੀ ਸਫਲਤਾ ਤੋਂ ਬਾਅਦ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ਦਾ ਆਯੋਜਨ ਉੱਤਰੀ ਕੋਰੀਆ ਵਿਚ ਹੀ ਕੀਤਾ ਗਿਆ। ਪਰਮਾਣੂ ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਦੇ ਸਨਮਾਨ ਵਿਚ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ।
ਇਸ ਪਾਰਟੀ 'ਚ ਖੁਦ ਤਾਨਾਸ਼ਾਹ ਕਿਮ ਜੋਂਗ-ਉਨ ਵੀ ਸ਼ਾਮਲ ਹੋਏ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਸ ਪਾਰਟੀ ਨਾਲ ਜੁੜੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਦੇਸ਼ ਦੇ ਨਾਗਰਿਕਾਂ ਨੂੰ ਖੁਸ਼ੀ ਨਾਲ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਕਿਮ ਜੋਂਗ ਨੇ ਇਸ ਪਾਰਟੀ ਵਿਚ ਵਿਗਿਆਨੀਆਂ ਅਤੇ ਫੌਜੀ ਲੀਡਰਾਂ ਨਾਲ ਵੀ ਤਸਵੀਰਾਂ ਲਈਆਂ। ਦੱਸਣਯੋਗ ਹੈ ਕਿ ਪਿਛਲੇ ਹਫਤੇ ਹੀ ਉੱਤਰੀ ਕੋਰੀਆ ਨੇ ਆਪਣਾ 6ਵਾਂ ਪਰਮਾਣੂ ਟੈਸਟ ਅਤੇ ਦੂਜਾ ਹਾਈਡਰੋਜਨ ਬੰਬ ਟੈਸਟ ਕੀਤਾ ਹੈ। ਇਸ ਟੈਸਟ ਨੂੰ ਸਫਲ ਬਣਾਉਣ ਵਾਲੇ ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਨੂੰ ਸਨਮਾਨਤ ਕਰਨ ਲਈ ਇਸ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।
ਹਿਟਲਰ ਦੇ ਇਕ ਬਾਕਸਰ ਜੌੜੇ ਦੇ 5000 ਡਾਲਰ ਵਿਚ ਵਿਕਣ ਦੀ ਸੰਭਾਵਨਾ
NEXT STORY