ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਇਕ ਸਿੱਖ ਨਾਗਰਿਕ ਦਾ ਕਤਲ ਕਰਨ ਤੇ ਇਕ ਸਿੱਖ ਨੂੰ ਜ਼ਖ਼ਮੀ ਕਰਨ ਦੇ ਸਮਾਚਾਰ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਹੈ ਕਿ ਸਿੰਧ ਸੂਬੇ ਦੇ ਸੁੱਕਰ ਸ਼ਹਿਰ 'ਚ ਬੀਤੇ ਦਿਨੀਂ ਕੁਝ ਮੁਸਲਿਮ ਕੱਟੜਪੰਥੀਆਂ ਨੇ ਸਿੰਘ ਸਭਾ ਗੁਰਦੁਆਰੇ ਕੰਪਲੈਕਸ ਵਿਚ ਦਾਖ਼ਲ ਹੋ ਕੇ ਕੀਰਤਨ ਕਰ ਰਹੇ ਧਾਰਮਿਕ ਲੋਕਾਂ ਨਾਲ ਦੂਰਵਿਹਾਰ ਕੀਤਾ ਅਤੇ ਚੱਲ ਰਹੇ ਕੀਰਤਨ ਨੂੰ ਵੀ ਬੰਦ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ- ਕਾਰ ਬੈਕ ਕਰਦਿਆਂ ਸੰਗੀਤ ਦੀ ਲੋਰ 'ਚ ਕਰ 'ਤਾ ਵੱਡਾ ਕਾਂਡ, NGO ਦੇ ਚੇਅਰਮੈਨ ਦੀ ਦਰਦਨਾਕ ਮੌਤ
ਸੂਤਰਾਂ ਦੇ ਅਨੁਸਾਰ ਬੀਤੇ ਦਿਨ ਜਦ ਪਿੰਡ ਸੁੱਕਰ ਦੇ ਇਤਿਹਾਸਿਕ ਗੁਰਦੁਆਰਾ ਵਿਚ ਕੀਰਤਨ ਚੱਲ ਰਿਹਾ ਸੀ ਤਾਂ ਕੁਝ ਕੱਟੜਪੰਥੀ ਮੁਸਲਿਮ ਫਿਰਕੇ ਦੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਈਕ ’ਤੇ ਕਬਜ਼ਾ ਕਰਕੇ ਚੱਲ ਰਹੇ ਧਾਰਮਿਕ ਕੀਰਤਨ ਨੂੰ ਵੀ ਬੰਦ ਕਰਵਾ ਦਿੱਤਾ। ਮੌਕੇ ’ਤੇ ਹਾਜ਼ਰ ਸਿੱਖ ਤੇ ਹਿੰਦੂ ਫਿਰਕੇ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਇਕ ਤਾਂ ਇਸ ਘਟਨਾ ਦੇ ਵਿਰੋਧ ’ਚ ਕਿਸੇ ਮੁਸਲਿਮ ਨੇਤਾ ਨੇ ਕੁਝ ਨਹੀਂ ਬੋਲਿਆ ਅਤੇ ਅਸੀਂ ਲੋਕਾਂ ਨੇ ਜਿੰਨਾਂ ਮੁਲਜ਼ਮਾਂ ਤੇ ਕਾਬੂ ਪਾ ਕੇ ਪੁਲਸ ਦੇ ਹਵਾਲੇ ਕੀਤਾ, ਉਨ੍ਹਾਂ ਨੂੰ ਵੀ ਪੁਲਸ ਨੇ ਕੁਝ ਸਮੇਂ ਬਾਅਦ ਹੀ ਛੱਡ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਬੰਦ ਅਪਰਾਧੀਆਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਦਾ ਵੱਡਾ ਕਦਮ
ਇਸ ਸਬੰਧੀ ਕੀਰਤਨ ਕਰਨ ਵਾਲੇ ਪਾਠੀ ਨੇ ਇਲਜ਼ਾਮ ਲਗਾਇਆ ਕਿ ਉਹ ਕੀਰਤਨ ਕਰਨ ਵਿਚ ਮਸਤ ਸੀ ਕਿ ਅਚਾਨਕ ਲਾਊਡ ਸਪੀਕਰ ਦੀ ਆਵਾਜ਼ ਬੰਦ ਹੋ ਗਈ ਅਤੇ ਮਾਈਕ 'ਤੇ ਸਾਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਅਤੇ ਕੀਰਤਨ ਬੰਦ ਕਰਨ ਨੂੰ ਕਿਹਾ ਗਿਆ। ਕੱਟੜਪੰਥੀਆਂ ਨੇ ਸਿੱਖ ਧਰਮ ਦੇ ਬਾਰੇ ਵਿਚ ਅਪਸ਼ਬਦ ਵੀ ਬੋਲੇ। ਕੁਝ ਸਮੇਂ ਦੇ ਲਈ ਤਾਂ ਅਫੜਾ-ਤਫੜੀ ਪੈਦਾ ਹੋਣਾ ਸੁਭਾਵਿਕ ਸੀ, ਪਰ ਹਿੰਮਤ ਕਰਕੇ ਅਸੀਂ ਕੁਝ ਲੋਕਾਂ ’ਤੇ ਕਾਬੂ ਪਾ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ, ਪਰ ਪੁਲਸ ਨੇ ਕੁਝ ਸਮੇਂ ਬਾਅਦ ਹੀ ਮੁਲਜ਼ਮਾਂ ਨੂੰ ਛੱਡ ਦਿੱਤਾ ਅਤੇ ਮੁਲਜ਼ਮ ਗੁਰਦੁਆਰਾ ਕੰਪਲੈਕਸ ਵਿਚ ਆ ਕੇ ਫਿਰ ਘੁੰਮਣ ਲੱਗੇ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਵੈ-ਇੱਛਾ ਸੇਵਾਵਾਂ ਖ਼ਤਮ ਕਰਨ ਦਾ ਲਿਆ ਫ਼ੈਸਲਾ
ਧਾਰਮਿਕ ਵਿਅਕਤੀ ਨੇ ਕਿਹਾ ਕਿ ਬੀਤੇ ਲਗਭਗ 100 ਸਾਲ ਤੋਂ ਇਸ ਗੁਰਦੁਆਰੇ ਵਿਚ ਅਸੀਂ ਕੀਰਤਨ ਅਤੇ ਅਰਦਾਸ ਕਰਦੇ ਆ ਰਹੇ ਹਾਂ । ਸਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਈ ਸੀ, ਪਰ ਹੁਣ ਜੋ ਹੋਇਆ, ਉਸ ਨਾਲ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖ ਫਿਰਕੇ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਇਸ ਘਟਨਾ ਸਬੰਧੀ ਸਾਡੀ ਲਿਖਤੀ ਸ਼ਿਕਾਇਤ ਦੇ ਬਾਵਜੂਦ ਪੁਲਸ ਨੇ ਕੇਸ ਦਰਜ ਨਹੀਂ ਕੀਤਾ ਅਤੇ ਨਾ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਕੁਝ ਦਿਨ ਪਹਿਲਾਂ ਇਕ ਸਿੱਖ ਨੌਜਵਾਨ ਮਨਮੋਹਨ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਅਤੇ ਤਰਲੋਕ ਸਿੰਘ ਨਾਮਕ ਸਿੱਖ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਬਟਾਲਾ ਦੇ 22 ਸਾਲਾ ਨੌਜਵਾਨ ਦੀ ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਲੋਕਾਂ ਨੇ ਇਲਜ਼ਾਮ ਲਗਾਇਆ ਕਿ ਗੋਪਾਲ ਸਿੰਘ ਚਾਵਲਾ ਜਿਵੇਂ ਲੋਕ ਪਾਕਿਸਤਾਨ ਸਰਕਾਰ ਦੀ ਚਾਪਲੂਸੀ ਕਰਦੇ ਹੋਏ, ਥੱਕਦੇ ਨਹੀਂ ਹਨ, ਉਹ ਸਿੱਖਾਂ ਤੇ ਹੋਣ ਵਾਲੇ ਅੱਤਿਆਚਾਰ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਘਟਨਾਵਾਂ ਤੇ ਚੁੱਪੀ ਧਾਰਨ ਕਰ ਲੈਂਦੇ ਹਨ।
ਇਹ ਵੀ ਪੜ੍ਹੋ- ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ, ਜਾਣੋ ਆਉਣ ਵਾਲੇ 5 ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਵਿਸ਼ਵ ਬੈਂਕ ਨੇ ਜਾਪਾਨ ਦੀ ਗਰੰਟੀ 'ਤੇ ਯੂਕਰੇਨ ਲਈ ਮਨਜ਼ੂਰ ਕੀਤਾ ਕਰਜ਼ਾ
NEXT STORY