ਕੁਵੈਤ ਸਿਟੀ (ਭਾਸ਼ਾ)— ਕੁਵੈਤ ਦੇ 88 ਸਾਲਾ ਸ਼ਾਸਕ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਹ ਸਰਦੀ ਦੀ ਲਪੇਟ 'ਚ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਅਮੀਰ ਸ਼ੇਖ ਸਬਾ ਅਲ ਅਹਿਮਦ ਅਲ ਸਬਾ ਡਾਕਟਰੀ ਜਾਂਚ ਲਈ ਹਸਪਤਾਲ ਪਹੁੰਚੇ। ਸ਼ੇਖ ਸਬਾ ਜਨਵਰੀ, 2006 ਤੋਂ ਕੁਵੈਤ 'ਤੇ ਸ਼ਾਸਨ ਕਰ ਰਹੇ ਹਨ। ਹਾਲ ਹੀ ਦੇ ਸਮੇਂ ਵਿਚ ਉਨ੍ਹਾਂ ਨੇ ਕਤਰ ਡਿਪਲੋਮੈਟ ਸੰਕਟ ਨੂੰ ਸੁਲਝਾਉਣ ਵਿਚ ਵਿਚੋਲਗੀ ਦੀ ਕੋਸ਼ਿਸ਼ ਕੀਤੀ ਸੀ। ਸਾਊਦੀ ਅਰਬ, ਮਿਸਰ, ਯੂ. ਏ. ਈ. ਅਤੇ ਬਹਿਰੀਨ ਨੇ ਕਤਰ ਦਾ ਬਾਈਕਾਟ ਕੀਤਾ ਹੋਇਆ ਹੈ।
ਕਸ਼ਮੀਰ ਦੇ ਨਾਂ 'ਤੇ ਫੰਡ ਇਕੱਠਾ ਕਰਨ ਲਈ ਪਾਕਿ ਨੇ ਕਰਾਇਆ ਲੰਡਨ 'ਚ ਮੁਜਰਾ, ਉੱਡਿਆ ਮਜ਼ਾਕ
NEXT STORY