ਬਿਸ਼ਕੇਕ- ਕਿਰਗਿਜ਼ਸਤਾਨ ਵਿਚ ਪਿਛਲੇ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 78 ਨਵੇਂ ਮਾਮਲੇ ਦਰਜ ਹੋਏ ਹਨ। ਪਿਛਲੇ ਦਿਨੀਂ ਜਿੱਥੇ ਹਰ ਰੋਜ ਵਾਇਰਸ ਦੇ 30 ਤੋਂ 40 ਨਵੇਂ ਮਾਮਲੇ ਆ ਰਹੇ ਸਨ, ਉਨ੍ਹਾਂ ਵਿਚ ਹੁਣ ਇਕੋਦਮ ਉਛਾਲ ਦੇਖਿਆ ਜਾ ਰਿਹਾ ਹੈ। ਇਸ ਲਈ ਇਹ ਚਿੰਤਾ ਦਾ ਵਿਸ਼ਾ ਹੈ। ਵੱਡੀ ਗੱਲ ਇਹ ਹੈ ਕਿ ਪੀੜਤਾਂ ਵਿਚ ਵਧੇਰੇ ਗਿਣਤੀ ਮੈਡੀਕਲ ਅਧਿਕਾਰੀਆਂ ਦੀ ਹੈ।
ਕੋਰੋਨਾ ਵਾਇਰਸ ਰੋਗ ਰੋਕਥਾਮ ਕੇਂਦਰ ਦੇ ਸੂਤਰਾਂ ਮੁਤਾਬਕ ਨਵੇਂ ਮਾਮਲਿਆਂ ਵਿਚ 4 ਵਿਦੇਸ਼ ਤੋਂ ਆਏ ਪ੍ਰਵਾਸੀ ਹਨ, ਜਦਕਿ 39 ਮਰੀਜ਼ਾਂ ਨੂੰ ਵਾਇਰਸ ਦੇ ਸ਼ੱਕ ਵਿਚ ਨਿਗਰਾਨੀ ਵਿਚ ਰੱਖਣ ਦੌਰਾਨ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ ਪਰ ਹੋਰ 35 ਮਰੀਜ਼ਾਂ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ। ਦੇਸ਼ ਵਿਚ ਕੁੱਲ 2,285 ਲੋਕ ਵਾਇਰਸ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚੋਂ 438 ਮੈਡੀਕਲ ਅਧਿਕਾਰੀ ਹਨ। ਕੋਰੋਨਾ ਵਾਇਰਸ ਨਾਲ ਹੁਣ ਤੱਕ 27 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ ਜਦਕਿ 1,791 ਮਰੀਜ਼ ਠੀਕ ਹੋ ਚੁੱਕੇ ਅਤੇ ਉਨ੍ਹਾਂ ਨੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ।
ਨਿਊਜ਼ੀਲੈਂਡ 'ਚ BLM ਲਈ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸਨ, ਵੀਡੀਓ ਤੇ ਤਸਵੀਰਾਂ
NEXT STORY