ਇੰਟਰਨੈਸ਼ਨਲ ਡੈਸਕ (ਬਿਊਰੋ): ਪੂਰੀ ਦੁਨੀਆ ਦੀ ਨਜ਼ਰ ਕੋਰੋਨਾ ਦੀ ਕਾਰਗਰ ਵੈਕਸੀਨ 'ਤੇ ਹੈ ਅਤੇ ਟੀਕਾ ਨਿਰਮਾਤਾ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਪਰ ਇਸ ਵਿੱਚ ਹੋਰ ਦੇਰੀ ਹੋ ਸਕਦੀ ਹੈ, ਕਿਉਂਕਿ ਵਿਗਿਆਨੀ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਉਹ ਹੈ ਰਿਸਰਚ ਲਈ ਬਾਂਦਰਾਂ ਦੀ ਕਮੀ। ਰੌਕਵਿਲ ਸਥਿਤ ਬਾਇਓਕੁਆਲ ਦੇ ਸੀਈਓ ਮਾਰਕ ਲੇਵਿਸ ਪਿਛਲੇ ਕੁਝ ਮਹੀਨਿਆਂ ਤੋਂ ਬਾਂਦਰਾਂ ਦੀ ਖੋਜ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।ਉਸਦੀ ਫਰਮ 'ਤੇ ਦੇਸ਼ ਦੀਆਂ ਖੋਜ ਪ੍ਰਯੋਗਸ਼ਾਲਾਵਾਂ ਤੋਂ ਇਲਾਵਾ ਮੋਡਰਨਾ ਅਤੇ ਜਾਨਸਨ ਐਂਡ ਜਾਨਸਨ ਵਰਗੀਆਂ ਫਾਰਮਾਸਿਊਟੀਕਲ ਕੰਪਨੀਆਂ ਨੂੰ ਬਾਂਦਰਾਂ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਹੈ।
ਲੁਈਸ ਦੱਸਦੇ ਹਨ ਕਿ ਵੈਕਸੀਨ ਬਣਾਉਣ ਵਿੱਚ ਬਾਂਦਰਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਪਰ ਜਿਸ ਤਰ੍ਹਾਂ ਪਿਛਲੇ ਸਾਲ ਕੋਰੋਨਾ ਨੇ ਅਮਰੀਕਾ ਨੂੰ ਆਪਣੀ ਲਪੇਟ ਵਿਚ ਲਿਆ ਸੀ, ਉਸ ਕਾਰਨ ਇੱਥੇ ਇਕ ਖਾਸ ਕਿਸਮ ਦੇ ਬਾਂਦਰਾਂ ਦੀ ਕਮੀ ਹੋ ਗਈ ਹੈ। ਇਨ੍ਹਾਂ ਦੀ ਕੀਮਤ ਵੀ ਦੁੱਗਣੀ ਹੋ ਗਈ ਹੈ।7.25 ਲੱਖ ਰੁਪਏ ਵਿੱਚ ਵੀ ਬਾਂਦਰ ਨਹੀਂ ਮਿਲ ਰਿਹਾ। ਇਸ ਕਾਰਨ ਦਰਜਨਾਂ ਕੰਪਨੀਆਂ ਨੂੰ ਜਾਨਵਰਾਂ ਦੀ ਰਿਸਰਚ ਬੰਦ ਕਰਨੀ ਪਈ ਹੈ। ਲੁਈਸ ਦਾ ਕਹਿਣਾ ਹੈ ਕਿ ਸਮੇਂ 'ਤੇ ਸਪਲਾਈ ਨਾ ਮਿਲਣ ਕਾਰਨ ਸਾਨੂੰ ਕੰਮ ਬੰਦ ਕਰਨਾ ਪਿਆ ਹੈ। ਦੂਜੇ ਪਾਸੇ ਅਮਰੀਕੀ ਖੋਜੀਆਂ ਦਾ ਕਹਿਣਾ ਹੈ ਕਿ ਬਾਂਦਰ ਵੈਕਸੀਨ ਦੇ ਪ੍ਰੀਖਣ 'ਚ ਫਾਇਦੇਮੰਦ ਹਨ। ਉਨ੍ਹਾਂ ਦਾ ਡੀਐਨਏ ਅਤੇ ਇਮਿਊਨ ਸਿਸਟਮ ਲਗਭਗ ਮਨੁੱਖਾਂ ਦੇ ਸਮਾਨ ਹਨ।ਕਿਸੇ ਵੀ ਵੈਕਸੀਨ ਦਾ ਮਨੁੱਖੀ ਟ੍ਰਾਇਲ ਉਸ 'ਤੇ ਟੈਸਟ ਕਰਨ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਂਦਾ ਹੈ। ਅਜਿਹੇ 'ਚ ਬਾਂਦਰ ਨਾ ਮਿਲਣ ਕਾਰਨ ਵੈਕਸੀਨ ਦਾ ਟ੍ਰਾਇਲਲ ਪ੍ਰਭਾਵਿਤ ਹੋ ਰਿਹਾ ਹੈ।
ਬਾਂਦਰਾਂ ਦੀ ਘਾਟ ਕਾਰਨ ਵਿਗਿਆਨੀਆਂ ਨੇ ਏਡਜ਼ ਅਤੇ ਅਲਜ਼ਾਈਮਰ ਦੇ ਇਲਾਜ 'ਤੇ ਰਿਸਰਚ ਬੰਦ ਕਰ ਦਿੱਤੀ ਹੈ। ਇਸ ਕਮੀ ਨੇ ਅਮਰੀਕਾ ਵਿੱਚ ਬਾਂਦਰ ਰਿਜ਼ਰਵ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ।ਜਿਵੇਂ ਸਰਕਾਰ ਤੇਲ ਅਤੇ ਅਨਾਜ ਲਈ ਸੰਕਟਕਾਲੀਨ ਭੰਡਾਰ ਰੱਖਦੀ ਹੈ। ਅਮਰੀਕਾ ਵਿੱਚ 7 ਪ੍ਰਾਈਮੇਟ ਸੈਂਟਰਾਂ ਵਿੱਚ 25,000 ਲੈਬ ਬਾਂਦਰ ਹਨ। ਇਨ੍ਹਾਂ ਵਿੱਚੋਂ 600-800 ਟੀਕੇ ਦੇ ਟ੍ਰਾਇਲ ਲਈ ਵਰਤੇ ਜਾ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਵੇਂ ਰੂਪ ਲੱਭੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਕਈ ਦੇਸ਼ਾਂ ’ਚ ਖੋਲ੍ਹੇ ਗੈਰ-ਕਾਨੂੰਨੀ ਥਾਣੇ, ਜਾਣੋ ਕਿਵੇਂ ਕਰਦੇ ਹਨ ਕੰਮ
ਬਾਂਦਰਾਂ ਲਈ ਚੀਨ 'ਤੇ ਨਿਰਭਰਤਾ, 2019 ਵਿੱਚ ਅਮਰੀਕਾ ਨੂੰ ਦਿੱਤੇ ਸਨ 60%
ਚੀਨ ਵੀ ਬਾਂਦਰਾਂ ਦੀ ਕਮੀ ਦਾ ਵੱਡਾ ਕਾਰਨ ਹੈ। ਇਸ ਨੇ ਹਾਲ ਹੀ ਵਿੱਚ ਜੰਗਲੀ ਜਾਨਵਰਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਲੈਬ ਜਾਨਵਰਾਂ ਦਾ ਸਭ ਤੋਂ ਵੱਡਾ ਸਪਲਾਇਰ ਹੈ। ਸੀਡੀਸੀ ਦੇ ਅਨੁਸਾਰ, ਅਮਰੀਕਾ ਨੇ 2019 ਵਿੱਚ ਚੀਨ ਤੋਂ 60% ਬਾਂਦਰ ਲਏ ਸਨ। 1978 ਤੱਕ ਭਾਰਤ ਵੀ ਬਾਂਦਰ ਦਿੰਦਾ ਸੀ। ਪਰ ਨਿਰਯਾਤ ਨੂੰ ਉਦੋਂ ਰੋਕ ਦਿੱਤਾ ਗਿਆ ਜਦੋਂ ਇਹ ਸਾਹਮਣੇ ਆਇਆ ਕਿ ਉਹ ਫ਼ੌਜੀ ਟ੍ਰਾਇਲਾਂ ਵਿੱਚ ਵਰਤੇ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਿਯੰਕਾ ਚੋਪੜਾ ਨੇ ਕੀਤਾ ਵ੍ਹਾਈਟ ਹਾਊਸ ਦਾ ਦੌਰਾ, ਉਪ ਰਾਸ਼ਟਰਪਤੀ ਨਾਲ ਕੀਤੀ ਖ਼ਾਸ ਮੁਲਾਕਾਤ
NEXT STORY