ਬਰਮਿੰਘਮ (ਸੰਜੀਵ ਭਨੋਟ): ਪਿਛਲੇ ਸਾਲ ਹੋਏ ਬ੍ਰੈਗਜ਼ਿਟ ਸਮਝੌਤੇ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕੋਵਿਡ ਕਰਕੇ ਸਰਕਾਰ ਆਪਣੀ ਬ੍ਰੈਗਜ਼ਿਟ ਤੋਂ ਬਾਅਦ ਵਾਲੀ ਨੀਤੀ ਨਹੀਂ ਆਪਣਾ ਸਕੀ, ਇਸ ਲਈ ਇੰਗਲੈਂਡ ਵਿਚ ਟਰੱਕ ਡਰਾਈਵਰ ਤੇ ਬਹੁਤ ਖੇਤਰਾਂ ਦੇ ਵਿੱਚ ਕਾਮਿਆਂ ਦੀ ਘਾਟ ਰੜਕ ਰਹੀ ਹੈ।ਬਹੁਤ ਸਾਰੇ ਸੁਪਰ ਮਾਰਕੀਟ ਵਿੱਚ ਸਮਾਨ ਦੀ ਸਪਲਾਈ ਰੁੱਕ ਗਈ ਹੈ।
ਕੋ ਆਪ ਸਟੋਰ ਦੇ ਸੰਚਾਲਕ ਦਾ ਕਹਿਣਾ ਹੈ ਕਿ ਇੰਨੀ ਕਮੀ ਕੋਵਿਡ ਦੇ ਸਮੇਂ ਵੀ ਦੇਖਣ ਨੂੰ ਨਹੀਂ ਮਿਲੀ। ਇੰਗਲੈਂਡ ਭਰ ਵਿਚ 4000 ਸਟੋਰਾਂ ਦੀ ਸਪਲਾਈ ਚੇਨ ਟੁੱਟ ਗਈ ਹੈ ਤੇ ਹੋਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਸਟੋਰਾਂ ਦੀਆਂ ਸ਼ੈਲਫਾਂ ਖਾਲੀ ਹਨ।ਇਥੋਂ ਤੱਕ ਕੇ ਫੂਡ ਜਿਆਂਟ Macdonald ਵਿੱਚ ਮਿਲਕ ਸ਼ੇਕ ਦੀ ਸਪਲਾਈ ਟੁੱਟਣ ਨਾਲ ਦੇਸ਼ ਭਰ ਦੀਆਂ ਬ੍ਰਾਂਚਾਂ ਵਿੱਚ ਗ੍ਰਾਹਕਾਂ ਨੂੰ ਨਾਂਹ ਸੁਣਨੀ ਪਈ। ਕੋਸਟਾ ਕੌਫੀ ਸਟੋਰ ਦਾ ਦੁੱਧ ਕਰੀਮ ਮੁੱਕਣ ਨਾਲ ਸਟੋਰ ਪਹਿਲਾਂ ਹੀ ਬੰਦ ਕਰਨੇ ਪਏ।
ਪੜ੍ਹੋ ਇਹ ਅਹਿਮ ਖਬਰ -ਯੂਕੇ ਨੇ ਫਾਈਜ਼ਰ ਵੈਕਸੀਨ ਦੀਆਂ 35 ਮਿਲੀਅਨ ਖੁਰਾਕਾਂ ਦਾ ਦਿੱਤਾ ਆਰਡਰ
ਕ੍ਰਿਸਮਸ ਦੀ ਤਿਆਰੀ ਲਈ ਐਮਾਜ਼ਾਨ ਵਲੋਂ ਹੁਣ ਨੌਕਰੀਆਂ ਲਈ ਅਰਜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਿਟੇਲਰ ਦਾ ਕਹਿਣਾ ਹੈ ਕੀ ਸਰਕਾਰ ਨੂੰ ਨਵੇਂ ਟਰੱਕ ਡਰਾਈਵਿੰਗ ਲਾਇਸੈਂਸ ਲਈ ਗਰਾਂਟ ਦੇਣੀ ਤੇ ਵੱਧ ਤੋਂ ਵੱਧ ਟੈਸਟ ਸੈਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਦੇਸ਼ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇ।
ਯੂਕੇ ਨੇ ਫਾਈਜ਼ਰ ਵੈਕਸੀਨ ਦੀਆਂ 35 ਮਿਲੀਅਨ ਖੁਰਾਕਾਂ ਦਾ ਦਿੱਤਾ ਆਰਡਰ
NEXT STORY