ਇੰਟਰਨੈਸ਼ਨਲ ਡੈਸਕ– ਪਾਕਿਸਤਾਨ ਦੇ ਲੋਕ ਪਾਸਪੋਰਟ ਲੈਣ ਲਈ ਸੰਕਟ ਦਾ ਸਾਹਮਣਾ ਕਰ ਰਹੇ ਹਨ। ਲੈਮੀਨੇਸ਼ਨ ਪੇਪਰ ਦੀ ਘਾਟ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਪਾਕਿਸਤਾਨ ਫਰਾਂਸ ਤੋਂ ਪਾਸਪੋਰਟਾਂ ’ਚ ਵਰਤੇ ਜਾਣ ਵਾਲੇ ਲੈਮੀਨੇਸ਼ਨ ਪੇਪਰ ਦੀ ਦਰਾਮਦ ਕਰਦਾ ਹੈ।
ਡਾਇਰੈਕਟੋਰੇਟ ਜਨਰਲ ਆਫ ਪਾਸਪੋਰਟ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਸਰਕਾਰ ਸੰਕਟ ਨਾਲ ਨਜਿੱਠਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਸਥਿਤੀ ਕਾਬੂ ਹੇਠ ਆ ਜਾਵੇਗੀ ਤੇ ਇਸ ਨੂੰ ਲੋਕਾਂ ਨੂੰ ਆਸਾਨੀ ਨਾਲ ਮੁਹੱਈਆ ਕਰਵਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦੀ ਔਰਤ ਨੇ 'Tim Hortons' 'ਤੇ ਕੀਤਾ ਮੁਕੱਦਮਾ, ਕੌਫੀ ਚੇਨ ਦੀ ਇਕ ਗਲਤੀ ਪੈ ਗਈ ਭਾਰੀ
ਹਾਲਾਂਕਿ ਕਰਾਚੀ ਦਾ ਰਹਿਣ ਵਾਲਾ ਫੈਜ਼ਾਨ ਇਸ ਦਾਅਵੇ ’ਤੇ ਯਕੀਨ ਨਹੀਂ ਕਰਦਾ। ਉਸ ਦਾ ਕਹਿਣਾ ਹੈ ਕਿ ਉਸ ਨੇ ਦੋ ਮਹੀਨੇ ਪਹਿਲਾਂ ਇਸ ਲਈ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਉਸ ਨੂੰ ਪਾਸਪੋਰਟ ਨਹੀਂ ਮਿਲਿਆ। ਇਸ ਕਾਰਨ ਉਸ ਨੂੰ ਆਪਣਾ ਮਹੱਤਵਪੂਰਨ ਦੌਰਾ ਰੱਦ ਕਰਨਾ ਪਿਆ।
ਫੈਜ਼ਾਨ ਨਾਲ ਸਹਿਮਤ ਹੁੰਦਿਆਂ ਆਮਿਰ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ ਪਾਸਪੋਰਟ ਵਲੋਂ ਯਾਤਰਾ ਦਸਤਾਵੇਜ਼ਾਂ ਦੇ ਬੈਕਲਾਗ ਨੂੰ ਘਟਾਉਣ ਬਾਰੇ ਕੀਤਾ ਗਿਆ ਦਾਅਵਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਸ ਨੂੰ ਅਜੇ ਤੱਕ ਆਪਣਾ ਪਾਸਪੋਰਟ ਨਹੀਂ ਮਿਲਿਆ ਹੈ। ਇਸ ਕਾਰਨ ਉਸ ਨੂੰ ਆਪਣਾ ਵਿਦੇਸ਼ ਦੌਰਾ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੀ-7 ਦੇਸ਼ਾਂ ਨੇ ਕਿਹਾ-ਹਮਾਸ ਦੀ ਕਾਰਵਾਈ ‘ਅੱਤਵਾਦ’, ਇਜ਼ਰਾਈਲ ਨੂੰ ‘ਆਤਮ-ਰੱਖਿਆ ਦਾ ਅਧਿਕਾਰ’
NEXT STORY