ਇਸਲਾਮਾਬਾਦ (ਬਿਊਰੋ): ਵਿਰੋਧੀ ਧਿਰ ਦੀ 11 ਪਾਰਟੀ ਵਾਲੀ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੀ 13 ਦਸੰਬਰ ਨੂੰ ਹੋਣ ਵਾਲੀ ਰੈਲੀ ਤੋਂ ਪਹਿਲਾਂ ਮੰਗਲਵਾਰ ਨੂੰ ਪੁਲਸ ਵਲੋਂ ਚਿਤਾਵਨੀ ਜਾਰੀ ਕੀਤੀ ਗਈ। ਦੱਸ ਦਈਏ ਕਿ ਪੁਲਸ ਵਲੋਂ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਅੱਤਵਾਦੀ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਅਤੇ ਵਿਰੋਧੀ ਪਾਰਟੀਆਂ ਦੀ ਹੋਰ ਉੱਘੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਯੂਕੇ ਅਤੇ ਸਿੰਗਾਪੁਰ ਨੇ ਕੀਤੇ ਵਪਾਰਕ ਸਮਝੌਤੇ 'ਤੇ ਦਸਤਖ਼ਤ
ਖ਼ਬਰਾਂ ਦੇ ਮੁਤਾਬਕ, ਪੁਲਸ ਨੇ ਪੀ.ਡੀ.ਐਮ. ਦੀ ਲੀਡਰਸ਼ਿਪ ਨੂੰ ਸੁਰੱਖਿਆ ਐਲਰਟ ਦੇ ਕਾਰਨ ਲਾਹੌਰ ਦੇ ਜਨਤਕ ਇੱਕਠ ਨੂੰ ਰੱਦ ਕਰਨ ਲਈ ਕਿਹਾ ਹੈ। ਰੈਲੀ ਰੱਦ ਨਾ ਕੀਤੇ ਜਾਣ ਦੀ ਸਥਿਤੀ ਵਿਚ ਮਰੀਅਮ ਸਮੇਤ ਵਿਰੋਧੀ ਧਿਰ ਦੀ ਲੀਡਰਸ਼ਿਪ ਨੂੰ ਅਣਸੁਖਾਵੀ ਘਟਨਾ ਤੋਂ ਬਚਣ ਲਈ ਸਾਵਧਾਨੀ ਦੇ ਉਪਾਅ ਕਰਨ ਲਈ ਕਿਹਾ ਹੈ। ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਵਿਰੋਧੀ ਗਠਜੋੜ ਦੀ ਰਾਜਨੀਤਕ ਲੀਡਰਸ਼ਿਪ ਨੂੰ ਯਾਤਰਾ ਦੌਰਾਨ ਬੁਲੇਟ-ਪਰੂਫ ਗੱਡੀਆਂ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਸਨਰੂਫ ਤੋਂ ਸਿਰ ਬਾਹਰ ਕੱਢਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਖ਼ਬਰਾਂ ਮੁਤਾਬਕ 22 ਨਵੰਬਰ ਨੂੰ ਨੈਸ਼ਨਲ ਟੈਰੇਰਿਜ਼ਮ ਅਥਾਰਿਟੀ ਨੇ ਚਿਤਾਵਨੀ ਦਿੱਤੀ ਸੀ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ , ਪੇਸ਼ਾਵਰ ਵਿਚ ਪੀ.ਡੀ.ਐਮ. ਦੀ ਹੋਣ ਵਾਲੀ ਰੈਲੀ ਵਿਚ ਦੇਸ਼ ਦੀ ਰਾਜਨੀਤਿਕ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਸਕਦਾ ਹੈ।ਜ਼ਿਕਰਯੋਗ ਹੈ ਕਿ ਪੀ.ਡੀ.ਐਮ. ਨੇ ਪੇਸ਼ਾਵਰ, ਗੁਜਰਾਂਵਾਲਾ, ਕਰਾਚੀ, ਕੋਇਟਾ ਅਤੇ ਮੁਲਤਾਨ ਵਿਚ ਅਜਿਹੀਆਂ ਰੈਲੀਆਂ ਕੀਤੀਆਂ ਹਨ।
ਯੂਕੇ ਅਤੇ ਸਿੰਗਾਪੁਰ ਨੇ ਕੀਤੇ ਵਪਾਰਕ ਸਮਝੌਤੇ 'ਤੇ ਦਸਤਖ਼ਤ
NEXT STORY