ਸੁਲਾਵੇਸੀ (ਇੰਟ.)- ਤੁਹਾਨੂੰ ਇਹ ਪਤਾ ਹੋਵੇਗਾ ਕਿ ਲੋਕ ਮਰਨ ਤੋਂ ਬਾਅਦ ਜ਼ਮੀਨ ’ਚ ਦਫਨਾਏ ਜਾਂਦੇ ਹਨ ਪਰ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਮਰਨ ਤੋਂ ਬਾਅਦ ਬੱਚਿਆਂ ਨੂੰ ਰੁੱਖਾਂ ਦੇ ਅੰਦਰ ਦਫ਼ਨਾਉਣ ਦਾ ਰਿਵਾਜ ਹੈ। ਇਹ ਗੱਲ ਸੁਣਨ ’ਚ ਅਜੀਬ ਲੱਗ ਸਕਦੀ ਹੈ ਪਰ ਇਹ ਸੱਚ ਹੈ। ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ’ਚ ਇਕ ਅਜਿਹਾ ਪਿੰਡ ਹੈ, ਜਿੱਥੇ ਲੋਕ ਬੱਚਿਆਂ ਨੂੰ ਜ਼ਮੀਨ ’ਚ ਦਫਨਾਉਣ ਦੀ ਬਜਾਏ ਇਕ ਵੱਡੇ ਰੁੱਖ ਅੰਦਰ ਦਫਨਾ ਦਿੰਦੇ ਹਨ।
ਇਹ ਪਿੰਡ ਤਾਨਾ ਤੋਰਾਜਾ ਦੇ ਨਾਮ ਨਾਲ ਮਸ਼ਹੂਰ ਹੈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਕੁਦਰਤ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਵਿਚ ਸਮੋ ਲੈਂਦੀ ਹੈ ਅਤੇ ਬੱਚੇ ਫਿਰ ਤੋਂ ਕੁਦਰਤ ਦਾ ਹਿੱਸਾ ਬਣ ਜਾਂਦੇ ਹਨ। ਇਸ ਪ੍ਰਕਿਰਿਆ ’ਚ ਦਰਖਤ ਦੇ ਤਣੇ ’ਚ ਇਕ ਵੱਡਾ ਟੋਆ ਬਣਾਉਣ ਤੋਂ ਬਾਅਦ ਬੱਚੇ ਨੂੰ ਕੱਪੜੇ ਵਿਚ ਲਪੇਟ ਕੇ ਅੰਦਰ ਰੱਖ ਦਿੰਦੇ ਹਨ। ਇਸ ਤੋਂ ਬਾਅਦ ਇਸ ਟੋਏ ਨੂੰ ਪਾਮ ਦਰੱਖਤ ਦੇ ਪੱਤਿਆਂ ਨਾਲ ਬਣੀ ਛੱਪਰੀ ਨਾਲ ਢੱਕ ਦਿੱਤਾ ਜਾਂਦਾ ਹੈ।
ਕੁਝ ਹੀ ਦਿਨਾਂ ’ਚ ਦਰੱਖਤ ਆਪਣੀ ਪੁਰਾਣੀ ਸ਼ਕਲ ’ਚ ਵਾਪਸ ਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਮੰਨਿਆ ਜਾਂਦਾ ਹੈ ਕਿ ਬੱਚਾ ਕੁਦਰਤ ਨਾਲ ਪੂਰੀ ਤਰ੍ਹਾਂ ਮਿਲ ਚੁੱਕਾ ਹੈ। ਇੱਥੋਂ ਤੱਕ ਕਿ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਬੱਚੇ ਦੀ ਆਤਮਾ ਹਵਾ ਆਪਣੇ ਨਾਲ ਲੈ ਜਾਂਦੀ ਹੈ ਪਰ ਇਸ ਦਰੱਖਤ ’ਚ ਸਿਰਫ਼ ਉਹੀ ਬੱਚੇ ਦਫਨਾਏ ਜਾਂਦੇ ਹਨ, ਜਿਨ੍ਹਾਂ ਦੀ ਮੌਤ ਦੰਦ ਨਿਕਲਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ।
ਹਵਾ 'ਚ ਸੀ ਜਹਾਜ਼ ਅਤੇ ਕਾਲਰ ਫੜ ਹੱਥੋਪਾਈ ਹੋਏ ਪਾਇਲਟ, ਯਾਤਰੀਆਂ ਦੇ ਛੁੱਟੇ ਪਸੀਨੇ
NEXT STORY