ਬੀਜਿੰਗ - ਦੱਖਣ-ਪੱਛਮੀ ਚੀਨ ਦੇ ਚੋਂਗਛਿੰਗ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਭਿਆਨਕ ਜ਼ਮੀਨ ਖਿਸਕਣ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਮਲਬੇ ਹੇਠ ਦੱਬ ਗਈਆਂ। ਇਸ ਘਟਨਾ ਤੋਂ ਬਾਅਦ 1,100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ, ਜਦਕਿ ਕਈ ਲੋਕ ਮਲਬੇ ਵਿਚ ਫਸ ਗਏ। ਹੁਣ ਤੱਕ ਘੱਟੋ-ਘੱਟ 10 ਲੋਕਾਂ ਨੂੰ ਮਲਬੇ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ ਭਾਲ ਤੇ ਬਚਾਅ ਕਾਰਜ ਜਾਰੀ ਹੈ। ਹਾਦਸਾ ਸਵੇਰੇ ਕਰੀਬ 9:08 ਵਜੇ ਚੋਂਗਛਿੰਗ ਦੇ ਪੇਂਗਸ਼ੁਈ ਕਾਊਂਟੀ ਵਿਚ ਵਾਪਰਿਆ। ਪਹਾੜੀ ਤੋਂ ਵੱਡੀ ਮਾਤਰਾ ਵਿਚ ਚੱਟਾਨਾਂ ਅਤੇ ਮਿੱਟੀ ਦੇ ਹੇਠਾਂ ਡਿੱਗਣ ਕਾਰਨ 10 ਤੋਂ ਵੱਧ ਰਿਹਾਇਸ਼ੀ ਇਮਾਰਤਾਂ ਮਲਬੇ ਹੇਠ ਦੱਬ ਗਈਆਂ। ਤਸਵੀਰਾਂ ਵਿਚ ਪਹਾੜ ਦਾ ਇਕ ਹਿੱਸਾ ਰਿਹਾਇਸ਼ੀ ਇਲਾਕੇ ’ਤੇ ਡਿੱਗਦਾ ਹੋਇਆ ਦਿਖਾਈ ਦਿੱਤਾ। ਬਚਾਅ ਕਰਮਚਾਰੀ ਮਲਬੇ ਵਿਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ।
ਬ੍ਰਿਟੇਨ ਨੂੰ ਮਿਲਿਆ ਨਵਾਂ ਆਗੂ, ਐਂਡੀ ਬਰਨਮ ਹੋਣਗੇ ਅਗਲੇ ਪ੍ਰਧਾਨ ਮੰਤਰੀ
NEXT STORY