ਤਾਈਪੇ (ਭਾਸ਼ਾ)- ਚੀਨ ਦੇ ਸਿਚੁਆਨ ਸੂਬੇ ਵਿੱਚ ਇਕ ਕਾਊਂਟੀ ਵਿਚ ਜ਼ਮੀਨ ਖਿਸਕਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲਾਪਤਾ ਹੋ ਗਏ। ਕੁਦਰਤੀ ਆਫ਼ਤ ਤੋਂ ਬਾਅਦ ਅਧਿਕਾਰੀਆਂ ਨੇ 900 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਅਨੁਸਾਰ ਅਚਾਨਕ ਹੜ੍ਹ ਕਾਰਨ ਵੇਨਚੁਆਨ ਕਾਉਂਟੀ ਦੇ ਮੀਆਂਸੀ ਅਤੇ ਵੇਈਝੌ ਵਿੱਚ ਜ਼ਮੀਨ ਖਿਸਕੀ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ ਨੇ ਚੀਨ ਨੂੰ 1 ਲੱਖ ਬਾਂਦਰ ਭੇਜਣ 'ਤੇ ਲਗਾਈ ਰੋਕ, ਜਾਣੋ ਪੂਰਾ ਮਾਮਲਾ
ਸਰਕਾਰੀ ਮੀਡੀਆ ਨੇ ਕਿਹਾ ਕਿ ਮੰਗਲਵਾਰ ਤੜਕੇ ਜ਼ਮੀਨ ਖਿਸਕਣ ਤੋਂ ਬਾਅਦ 400 ਤੋਂ ਵੱਧ ਬਚਾਅ ਕਰਮਚਾਰੀਆਂ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸਰਕਾਰੀ ਪ੍ਰਸਾਰਕ ਸੀਸੀਟੀਵੀ ਅਨੁਸਾਰ ਮੀਆਂਸੀ ਵਿੱਚ ਚਾਰ ਲੋਕ ਮ੍ਰਿਤਕ ਪਾਏ ਗਏ ਅਤੇ ਤਿੰਨ ਹੋਰ ਲਾਪਤਾ ਹਨ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਇਲਾਕੇ ਦੇ 900 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੀ ਆਰਤੀ ਹੋਲਾ ਨੇ ਹਾਸਲ ਕੀਤੀ ਵੱਡੀ ਉਪਲਬਧੀ, ਬਣੀ ਬਾਹਰੀ ਪੁਲਾੜ ਦਫਤਰ ਦੀ ਮੁਖੀ
NEXT STORY