ਕਾਠਮੰਡੂ (ਭਾਸ਼ਾ): ਨੇਪਾਲ ਵਿਚ ਤੇਜ਼ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਣ ਦੋ ਬੱਚਿਆਂ ਸਣੇ 8 ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਕਾਠਮੰਡੂ ਦੇ ਉੱਤਰ ਵਿਚ ਤਕਰੀਬਨ 12 ਕਿਲੋਮੀਟਰ ਦੂਰ ਟੋਖਾ ਨਗਰਪਾਲਿਕਾ ਵਿਚ ਜ਼ਮੀਨ ਖਿਸਕਣ ਕਾਰਣ ਦਬ ਕੇ ਪੰਜ ਸਾਲ ਤੋਂ ਘੱਟ ਦੀ ਉਮਰ ਦੇ ਦੋ ਬੱਚਿਆਂ ਦੀ ਮੌਤ ਹੋ ਗਈ।
ਬੀਤੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸੇ ਤਰ੍ਹਾਂ ਦੀਆਂ ਕਈ ਘਟਨਾਵਾਂ ਦੀ ਜਾਣਕਾਰੀ ਮਿਲੀ ਹੈ। ਰਾਸ਼ਟਰੀ ਆਫਤ ਮੁਹਿੰਮ ਕੇਂਦਰ ਦੇ ਪ੍ਰਮੁੱਖ ਮੁਰਾਰੀ ਬਸਤੀ ਨੇ ਕਿਹਾ ਕਿ ਢਾਡਿੰਗ ਤੇ ਦਾਰਚੁਲਾ ਜ਼ਿਲਿਆਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ ਜਦਕਿ ਨਵਲਪਾਰਸੀ ਜ਼ਿਲੇ ਵਿਚ ਦੋ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਕਾਠਮੰਡੂ ਵਿਚ ਵੀ ਜ਼ਮੀਨ ਖਿਸਕਣ ਕਾਰਣ ਦੋ ਲੋਕਾਂ ਦੀ ਮੌਤ ਹੋ ਗਈ। ਨੇਪਾਲ ਦੇ ਕਈ ਹਿੱਸਿਆਂ ਵਿਚ ਬੀਤੇ ਪੰਜ ਦਿਨਾਂ ਦੌਰਾਨ ਭਾਰੀ ਮਾਨਸੂਨੀ ਮੀਂਹ ਤੋਂ ਬਾਅਦ ਆਏ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਘੱਟ ਤੋਂ ਘੱਟ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਲਾਪਤਾ ਹਨ।
ਨੇਪਾਲ 'ਚ ਕੋਰੋਨਾ ਵਾਇਰਸ ਦੇ ਮਾਮਲੇ ਹੋਏ ਤਕਰੀਬਨ 18 ਹਜ਼ਾਰ
NEXT STORY