ਚਾਂਗਕਾਂਗ- ਚੀਨ ਦੇ ਦੱਖਣੀ-ਪੱਛਮੀ ਨਗਰ ਨਿਗਮ ਚੋਂਗਕਿੰਗ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਤੇ ਇਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਲਾਪਤਾ ਹੋ ਗਏ।
ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਕੇਂਦਰ ਸ਼ਾਸਤ ਚੋਂਗਕਿੰਗ ਦੇ ਕਾਈਝੋਊ ਜ਼ਿਲ੍ਹੇ ਵਿਚ ਅੱਜ ਤੜਕੇ ਭਾਰੀ ਮੀਂਹ ਸ਼ੁਰੂ ਹੋਇਆ, ਜਿਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ ਤੇ ਸੜਕ ਟੁੱਟ ਗਈ। ਇਸ ਦੀ ਲਪੇਟ ਵਿਚ ਆ ਕੇ 2 ਲੋਕਾਂ ਦੀ ਮੌਤ ਹੋ ਗਈ ਤੇ 4 ਹੋਰ ਲਾਪਤਾ ਹੋ ਗਏ। ਕੁਝ ਸ਼ਹਿਰਾਂ ਵਿਚ 100 ਮਿਲੀਮੀਟਰ ਤੋਂ ਵਧੇਰੇ ਮੀਂਹ ਦਰਜ ਕੀਤਾ ਗਿਆ। ਤਲਾਸ਼ ਤੇ ਬਚਾਅ ਕਾਰਜ ਅਜੇ ਜਾਰੀ ਹੈ।
ਚੀਨ 'ਚ ਘੱਟ ਜੋਖਮ ਵਾਲੇ ਖੇਤਰਾਂ 'ਚ ਅਗਲੇ ਹਫਤੇ ਖੁੱਲ੍ਹਣਗੇ ਸਿਨੇਮਾਘਰ
NEXT STORY