ਬੀਜਿੰਗ (ਬਿਊਰੋ): ਚੀਨ ਵਿਚ 20 ਜੁਲਾਈ ਦੇ ਬਾਅਦ ਘੱਟ ਖਤਰੇ ਵਾਲੇ ਖੇਤਰਾਂ ਵਿਚ ਸਿਨੇਮਾਘਰ ਦੁਬਾਰਾ ਖੋਲ੍ਹੇ ਜਾਣਗੇ। ਪ੍ਰਸ਼ਾਸਨ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਦੇਸ ਵਿਚ ਕੋਰੋਨਾਵਾਇਰਸ ਨਾਲ ਸਥਿਤੀ ਫਿਲਹਾਲ ਕੰਟਰੋਲ ਵਿਚ ਹੈ। ਅਜਿਹੇ ਵਿਚ ਮੱਧਮ ਅਤੇ ਉੱਚ ਜੋਖਮ ਵਾਲੇ ਖੇਤਰਾਂ ਵਿਚ ਸਿਨੇਮਾਘਰ ਬੰਦ ਰਹਿਣਗੇ। ਇੱਥੇ ਦੱਸ ਦਈਏ ਕਿ ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾਵਾਇਰਸ ਦੇ ਮਾਮਲੇ ਆਉਣੇ ਹਾਲੇ ਬੰਦ ਨਹੀਂ ਹੋਏ ਹਨ। ਭਾਵੇਂਕਿ ਦੇਸ਼ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਅੱਜ ਕੋਵਿਡ-19 ਦਾ ਇਕ ਮਾਮਲਾ ਦਰਜ, ਹੁਣ ਤੱਕ 22 ਮੌਤਾਂ
ਇਸ ਜਾਨਲੇਵਾ ਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆ ਪਰੇਸ਼ਾਨ ਹੈ। 200 ਤੋਂ ਵਧੇਰੇ ਦੇਸ ਇਸ ਸਮੇਂ ਇਸ ਜਾਨਲੇਵਾ ਵਾਇਰਸ ਦਾ ਸਾਹਮਣਾ ਕਰ ਰਹੇ ਹਨ। ਗਲੋਬਲ ਪੱਧਰ 'ਤੇ ਇਸ ਵਾਇਰਸ ਨਾਲ ਹੁਣ ਤੱਕ 1 ਕਰੋੜ 33 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ। ਉੱਥੇ ਮਰਨ ਵਾਲਿਆਂ ਦੀ ਗਿਣਤੀ 5 ਲੱਖ 80 ਹਜ਼ਾਰ ਦੇ ਪਾਰ ਪਹੁੰਚ ਚੁੱਕੀ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਆਸ ਹੈ ਕਿ ਵਿਗਿਆਨੀ ਜਲਦੀ ਹੀ ਇਸ ਦੇ ਇਲਾਜ ਲਈ ਵੈਕਸੀਨ ਲੱਭ ਲੈਣਗੇ।
ਅਮਰੀਕਾ 'ਚ ਪਾਬੰਦੀਆਂ ਦੇ ਬਾਵਜੂਦ ਲਗਾਤਾਰ ਵੱਧ ਰਹੇ ਨੇ ਕੋਰੋਨਾ ਵਾਇਰਸ ਦੇ ਮਾਮਲੇ
NEXT STORY