ਗਵਾਟੇਮਾਲਾ ਸਿਟੀ- ਮੱਧ ਅਮਰੀਕਾ ਦੇਸ਼ ਗਵਾਟੇਮਾਲਾ ’ਚ ਆਏ ‘ਏਟਾ‘ ਤੂਫਾਨ ਨੇ ਦਸਤਕ ਦਿੱਤੀ ਹੈ ਜਿਸ ਦੇ ਚੱਲਦੇ ਭਾਰੀ ਮੀਂਹ ਅਤੇ ਹਵਾਵਾਂ ਤੋਂ ਬਾਅਦ ਕਈ ਥਾਂ ਜ਼ਮੀਨ ਖਿਸਕ ਗਈ ਹੈ। ਤੂਫਾਨ ਕਾਰਣ ਮਰਨ ਵਾਲਿਆਂ ਦੀ ਗਿਣਤੀ ਵਧਕੇ 50 ਤੱਕ ਪਹੁੰਚ ਗਈ ਹੈ। ਰਾਸ਼ਟਰਪਤੀ ਏਲੇਜਾਂਦ੍ਰੋ ਜਿਆਮਾਟੇਈ ਨੇ ਕਿਹਾ ਕਿ ਅਧਿਕਾਰੀ ਆਪਦਾ ਪ੍ਰਭਾਵਿਤ ਇਲਾਕਿਆਂ ਦੇ ਨਿਵਾਸੀਆਂ ਨੂੰ ਬਾਹਰ ਕੱਢ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਤੂਫਾਨ ਪ੍ਰਭਾਵਿਤ ਇਲਾਕਿਆਂ ਵਿਚ ਫਸੇ 1500 ਤੋਂ ਵਧੇਰੇ ਲੋਕ ਅਜੇ ਬਾਹਰ ਕੱਢੇ ਜਾਣ ਦੀ ਉਡੀਕ ਕਰ ਰਹੇ ਹਨ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਤੱਕ ਗਵਾਟੇਮਾਲਾ ਵਿਚ ਭਾਰੀ ਮੀਂਹ ਜਾਰੀ ਰਹੇਗਾ। ਰਾਸ਼ਟਰਪਤੀ ਏਲੇਜਾਂਦ੍ਰੋ ਜਿਆਮਾਟੇਈ ਮੁਤਾਬਕ ਜ਼ਮੀਨ ਖਿਸਕਣ ਕਾਰਣ ਦੇਸ਼ ਦੇ ਮੱੱਧ ਖੇਤਰ ’ਚ ਸਥਿਤ ਇਕ ਪਹਾੜ੍ਹੀ ਦਾ ਵੱਡਾ ਹਿੱਸਾ ਸਾਨ ਕ੍ਰਿਸਟੋਬਲ ਵੇਰਾਪਾਜ ਕਸਬੇ ’ਤੇ ਡਿੱਗ ਗਿਆ ਜਿਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹੈ। ਜਾਣਕਾਰੀ ਮੁਤਾਬਕ ਸਾਨ ਕ੍ਰਿਸਟੋਬਲ ਵੇਰਾਪਾਜ ਪਿੰਡ ਪਹੁੰਚਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਇਸ ਲਈ ਬਚਾਅ ਦਲ ਨੂੰ ਵੀ ਉੱਥੇ ਪੈਦਲ ਹੀ ਜਾਣਾ ਪੈ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅੱਧੇ ਦਿਨ ’ਚ ਇੰਨਾਂ ਮੀਂਹ ਪਿਆ ਜਿਨ੍ਹਾਂ ਪੂਰੇ ਮਹੀਨੇ ’ਚ ਪੈਂਦਾ ਹੈ।
ਟੀ.ਵੀ. ਚੈਨਲਾਂ ਨੇ ਰੋਕਿਆ ਟਰੰਪ ਦਾ ਲਾਈਵ ਭਾਸ਼ਣ
NEXT STORY