ਅਬੂਜਾ— ਨਾਈਜੀਰੀਆ 'ਚ ਘਾਤਕ ਵਾਇਰਸ ਨਾਲ ਹੋਣ ਵਾਲੇ ਬੁਖਾਰ ਦੀ ਲਪੇਟ 'ਚ ਆਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 93 ਤੱਕ ਪਹੁੰਚ ਗਈ ਹੈ। ਨਾਈਜੀਰੀਆ ਰੋਗ ਕੰਟਰੋਲ ਕੇਂਦਰ (ਐੱਨ.ਸੀ.ਡੀ.ਸੀ.) ਨੇ ਇਹ ਜਾਣਕਾਰੀ ਦਿੱਤੀ ਹੈ।
ਐੱਨ.ਸੀ.ਡੀ.ਸੀ.ਨੇ ਦੱਸਿਆ ਕਿ ਜਨਵਰੀ 'ਚ ਸ਼ੁਰੂ ਹੋਏ ਇਸ ਬੁਖਾਰ ਕਾਰਨ ਮੌਤਾਂ ਦੀ ਦਰ 22.1 ਫੀਸਦੀ ਹੈ ਤੇ 13 ਜਨਵਰੀ ਤੋਂ ਹੁਣ ਤੱਕ ਨਾਈਜੀਰੀਆ ਦੇ ਘੱਟ ਤੋਂ ਘੱਟ 36 'ਚੋਂ 21 ਜ਼ਿਲੇ ਇਸ ਦੀ ਲਪੇਟ 'ਚ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਬੁਖਾਰ ਦੇ ਅਜੇ ਤੱਕ 1447 ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ। ਐੱਨ.ਸੀ.ਡੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਛਿਕੇ ਇਹੇਕਵੇਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁਖਾਰ ਦੀ ਲਪੇਟ 'ਚ ਘੱਟ ਤੋਂ ਘੱਟ 15 ਸਿਹਤਮੰਦ ਵਰਕਰ ਵੀ ਆ ਚੁੱਕੇ ਹਨ। ਇਹ ਬੁਖਾਰ ਸਭ ਤੋਂ ਪਹਿਲਾਂ ਮੇਸਟੋਮਿਸ ਕਿਸਮ ਦੇ ਚੂਹੇ 'ਚ ਹੁੰਦਾ ਹੈ ਤੇ ਅਜਿਹੇ ਇਨਫੈਕਟਡ ਚੂਹਿਆਂ ਦੇ ਖੂਨ ਤੇ ਮਲ ਦੇ ਸੰਪਰਕ 'ਚ ਆਉਣ ਕਾਰਨ ਮਨੁੱਖ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਤੋਂ ਬਚਣ ਲਈ ਲੋਕਾਂ ਨੂੰ ਘਰਾਂ 'ਚ ਬਿੱਲੀਆਂ ਰੱਖਣ ਤੇ ਲਗਾਤਾਰ ਹੱਥ ਧੋਣ ਦੀ ਸਲਾਹ ਦਿੱਤੀ ਹੈ। ਪਿਛਲੇ ਸਾਲ ਦੇਸ਼ 'ਚ ਇਸੇ ਬੁਖਾਰ ਦੇ ਘੱਟ ਤੋਂ ਘੱਟ 143 ਮਾਮਲੇ ਸਾਹਮਣੇ ਆਏ ਸਨ।
ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ, ਯਾਤਰੀ ਸੁਰੱਖਿਅਤ
NEXT STORY