ਮਿਲਾਨ (ਸਾਬੀ ਚੀਨੀਆ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਜੋੜਨ ਲਈ ਸ਼੍ਰੀਨਗਰ ਤੋਂ ਸੈਰ-ਸਪਾਟਾ ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਸ ਤਹਿਤ ਇਟਲੀ ਦੇ ਮਿਲਾਨ ਵਿੱਚ ਸਥਿਤ ਭਾਰਤੀ ਕੌਂਸਲੇਟ ਵਿਖੇ ਵੀਰਵਾਰ ਨੂੰ "ਚਲੋ ਇੰਡੀਆ-ਗਲੋਬਲ ਡਾਇਸਪੋਰਾ ਮੁਹਿੰਮ" ਦੀ ਸ਼ੁਰੂਆਤ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਹਿੱਸਿਆਂ ਤੋਂ ਭਾਰਤੀਆਂ ਨੇ ਸ਼ਿਰਕਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਘਰ ਖਰੀਦਣਾ ਹੋਇਆ ਮਹਿੰਗਾ, ਬੀਮਾ ਦਰਾਂ 'ਚ ਭਾਰੀ ਵਾਧਾ
ਚਲੋ ਇੰਡੀਆ ਗਲੋਬਲ ਡਾਇਸਪੋਰਾ ਮੁਹਿੰਮ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਡਾਇਸਪੋਰਾ ਮੈਂਬਰਾਂ ਨੂੰ ਕਿਹਾ ਕਿ ਉਹ ਘੱਟੋ-ਘੱਟ ਪੰਜ ਗੈਰ-ਭਾਰਤੀ ਲੋਕਾਂ ਨੂੰ ਭਾਰਤ ਦੀ ਯਾਤਰਾ ਕਰਨ ਲਈ ਪ੍ਰੇਰਿਤ ਕਰਨ। ਇਸ ਮੌਕੇ ਭਾਰਤੀ ਕੌਂਸਲੇਟ ਮਿਲਾਨ ਦੇ ਜਨਰਲ ਕੌਂਸਲੇਟ ਮੈਡਮ ਟੀ ਅਜੁਗਲਾ ਜਾਮੀਰ ਦੁਆਰਾ ਵਿਸ਼ੇਸ਼ ਸਮਾਗਮ ਮੌਕੇ ਪਹੁੰਚੇ ਭਾਰਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਟਲੀ ਵੱਸਦੇ ਭਾਰਤੀ ਵੀ ਆਪੋ ਆਪਣਾ ਫਰਜ ਸਮਝ ਕੇ ਘੱਟੋ-ਘੱਟ ਪੰਜ ਵਿਦੇਸ਼ੀਆਂ ਨੂੰ ਭਾਰਤ ਦੀ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ। ਇਸ ਸਮਾਗਮ ਵਿੱਚ ਮਿਲਾਨ ਕੌਸਲਟ ਦੇ ਸਮੁੱਚੇ ਸਟਾਫ ਸਮੇਤ ਉੱਤਰੀ ਇਟਲੀ ਦੀਆਂ ਅਨੇਕਾਂ ਸਮਾਜਿਕ, ਧਾਰਮਿਕ ਅਤੇ ਰਾਜਨਿਤਕ ਅਤੇ ਸੱਭਿਆਚਾਰਕ ਸੰਸਥਾਂਵਾਂ ਦੇ ਨੁਮਾਇਦਆਂ ਨੇ ਵੀ ਸ਼ਿਰਕਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁੁਰ : ਅਧਿਕਾਰੀਆਂ ਨੇ 6.8 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ
NEXT STORY