ਮਾਂਟਰੀਅਲ— ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਕਾਰੋਬਾਰਾਂ ਨੂੰ ਹੋ ਰਹੇ ਨੁਕਸਾਨ ਵਿਚਕਾਰ ਹੁਣ ਤੱਕ ਜਿੱਥੇ ਜਹਾਜ਼ ਫਰਮਾਂ 'ਚ ਕਟੌਤੀ ਸੁਣਨ ਮਿਲ ਰਹੀ ਸੀ, ਉੱਥੇ ਹੀ 'ਵਾਇਆ ਰੇਲ' ਨੇ ਵੀ 1,000 ਕਾਮਿਆਂ ਦੀ ਅਸਥਾਈ ਤੌਰ 'ਤੇ ਛੁੱਟੀ ਕਰ ਦਿੱਤੀ ਹੈ।
'ਵਾਇਆ ਰੇਲ' ਦੀ ਮੁਖੀ ਤੇ ਸੀ. ਈ. ਓ.“ਸਿੰਥੀਆ ਗਾਰਨੋ ਨੇ ਕਿਹਾ ਕਾ ਬਦਕਿਸਮਤੀ ਨਾਲ ਸਾਨੂੰ ਕੋਵਿਡ-19 ਸਥਿਤੀ ਨਾਲ ਨਜਿੱਠਣ ਲਈ ਮੁਸ਼ਕਲ ਫੈਸਲਾ ਲੈਣਾ ਪੈ ਰਿਹਾ ਹੈ ਕਿਉਂਕਿ ਯਾਤਰਾ ਦੀ ਮੰਗ ਘੱਟ ਹੋਣ ਤੇ ਕੁਝ ਮਾਰਗ ਠੱਪ ਹੋਣ ਨਾਲ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ।
ਇਹ ਹੁਕਮ 24 ਜੁਲਾਈ ਤੋਂ ਪ੍ਰਭਾਵੀ ਹੋਵੇਗਾ। ਪ੍ਰਭਾਵਿਤ ਕਾਮਿਆਂ ਨੂੰ ਅਸਥਾਈ ਤੌਰ 'ਤੇ ਨੌਕਰੀ ਤੋਂ ਕੱਢਣ ਦਾ ਲਿਖਤੀ ਨੋਟਿਸ ਮਿਲੇਗਾ, ਜੋ ਉਨ੍ਹਾਂ ਦੇ ਸਮੂਹਕ ਸਮਝੌਤੇ ਦੀਆਂ ਸ਼ਰਤਾਂ ਦਾ ਸਤਿਕਾਰ ਕਰਦਾ ਹੈ। ਕੰਪਨੀ ਨੇ ਕਿਹਾ ਕਿ ਉਹ ਆਪਣੀ ਸੇਵਾ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ ਅਤੇ ਹਾਲ ਹੀ 'ਚ ਕੁਝ ਸਕਾਰਾਤਮਕ ਸੰਕੇਤ ਮਿਲੇ ਹਨ। ਹਾਲਾਂਕਿ, ਕਈ ਮਾਰਗਾਂ 'ਤੇ ਹੁਣ ਵੀ ਰੁਕਾਵਟ ਬਰਕਰਾਰ ਹੈ। 26 ਜੂਨ ਨੂੰ ਆਖਰੀ ਵਾਰ ਅਪਡੇਟ ਕੀਤੀ ਗਈ 'ਵਾਇਆ ਰੇਲ' ਦੀ ਵੈੱਬਸਾਈਟ ਮੁਤਾਬਕ, ਵਿਨੀਪੈਗ ਤੋਂ ਚਰਚਿਲ ਇਕਲੌਤਾ ਮਾਰਗ ਸਰਵਿਸ 'ਚ ਹੈ। ਕਈਂ ਰਸਤੇ ਥੋੜ੍ਹੇ-ਬਹੁਤ ਚੱਲ ਰਹੇ ਹਨ, ਜਦੋਂ ਕਿ ਟੋਰਾਂਟੋ ਤੋਂ ਨਿਆਗਰਾ ਫਾਲਸ, ਟੋਰਾਂਟੋ ਤੋਂ ਵੈਨਕੂਵਰ ਅਤੇ ਮਾਂਟਰੀਅਲ ਤੋਂ ਹੈਲੀਫੈਕਸ ਦੀਆਂ ਸਾਰੀਆਂ ਰੇਲ ਗੱਡੀਆਂ ਰੱਦ ਹੋਣ ਨਾਲ ਰੁਕਾਵਟ ਬਣੀ ਹੋਈ ਹੈ। ਇਨ੍ਹਾਂ 'ਚੋਂ ਕੁਝ ਮਾਰਗ 1 ਨਵੰਬਰ ਨੂੰ ਸੇਵਾ ਦੁਬਾਰਾ ਸ਼ੁਰੂ ਕਰਨ ਵਾਲੇ ਹਨ।
ਨੇਪਾਲ 'ਚ ਹੜ੍ਹ ਨਾਲ 1 ਬੱਚੇ ਸਮੇਤ 2 ਲੋਕਾਂ ਦੀ ਮੌਤ, 18 ਹੋਰ ਲਾਪਤਾ
NEXT STORY