ਨੋਮ ਪੇਨਹ (ਏਜੰਸੀ)- ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨ ਵਿੱਚ ਵੀਰਵਾਰ ਨੂੰ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ, ਕਾਰੋਬਾਰੀ ਸੋਕ ਕਾਂਗ ਵੱਲੋਂ ਚੀਨੀ ਚੰਦਰ ਨਵੇਂ ਸਾਲ ਦੇ ਮੌਕੇ 'ਤੇ ਤੋਹਫ਼ੇ ਵੰਡਣ ਦੌਰਾਨ ਭਗਦੜ ਮਚਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਲੋਕਾਂ ਨੂੰ ਤੋਹਫ਼ਿਆਂ ਵਜੋਂ ਭੋਜਨ ਅਤੇ ਨਕਦੀ ਵੰਡੀ ਜਾ ਰਹੀ ਸੀ।ਪੁਲਸ ਬੁਲਾਰੇ ਸੈਮ ਵਿਚਿਕਾ ਨੇ ਕਿਹਾ ਕਿ ਲੋੜਵੰਦਾਂ ਨੂੰ ਤੋਹਫ਼ੇ ਵਜੋਂ 10 ਡਾਲਰ ਨਕਦ ਅਤੇ ਦੋ ਕਿਲੋ ਚੌਲ ਵੰਡਣ ਲਈ ਜਦੋਂ ਕਾਰੋਬਾਰੀ ਸੋਕ ਕਾਂਗ ਦੇ ਫੋਮ ਪੇਨਹ ਵਿੱਚ ਸਥਿਤ ਕੰਪਲੈਕਸ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਸੈਂਕੜੇ ਲੋਕ ਇਸਨੂੰ ਪ੍ਰਾਪਤ ਕਰਨ ਲਈ ਇਕੱਠੇ ਹੋ ਗਏ। ਤੋਹਫ਼ੇ ਲੈਣ ਦੀ ਕਾਹਲੀ ਵਿੱਚ ਮਚੀ ਭਾਜੜ ਵਿੱਚ ਬਹੁਤ ਸਾਰੇ ਲੋਕ ਕੁਚਲੇ ਗਏ।
ਇਹ ਵੀ ਪੜ੍ਹੋ: ਟਰੰਪ ਦੇ ਇਸ ਫੈਸਲੇ ਨੇ Pregnant ਔਰਤਾਂ 'ਚ ਮਚਾਈ ਤਰਥੱਲੀ, ਸਮੇਂ ਤੋਂ ਪਹਿਲਾਂ ਕਰਾਉਣਾ ਚਾਹੁੰਦੀਆਂ ਹਨ ਡਿਲੀਵਰੀ
ਉਨ੍ਹਾਂ ਕਿਹਾ ਕਿ ਭੀੜ ਵਿੱਚੋਂ ਕਈ ਲੋਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਦੋ ਔਰਤਾਂ ਅਤੇ ਦੋ ਮਰਦਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਅਧਿਕਾਰੀਆਂ ਨੇ ਭੀੜ ਨੂੰ ਹਟਾਇਆ ਅਤੇ ਤੋਹਫ਼ਿਆਂ ਦੀ ਵੰਡ ਰੋਕ ਦਿੱਤੀ। ਸੋਕ ਕਾਂਗ ਨੇ ਹੋਟਲ, ਕੈਸੀਨੋ ਅਤੇ ਤੇਲ ਉਦਯੋਗਾਂ ਸਮੇਤ ਕਈ ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਕੰਬੋਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਹੁਨ ਸੇਨ ਨਾਲ ਨੇੜਲੇ ਨਿੱਜੀ ਸਬੰਧ ਹਨ। ਸੋਕ ਕਾਂਗ ਅਤੇ ਰਾਜਧਾਨੀ ਫੋਮ ਪੇਨਹ ਦੇ ਹੋਰ ਅਮੀਰ ਲੋਕ ਹਰ ਸਾਲ ਚੰਦਰ ਨਵੇਂ ਸਾਲ ਦੇ ਮੌਕੇ 'ਤੇ ਰਵਾਇਤੀ ਤੌਰ 'ਤੇ ਗਰੀਬਾਂ ਨੂੰ ਤੋਹਫ਼ੇ ਵੰਡਦੇ ਹਨ। ਅਗਲੇ ਹਫ਼ਤੇ ਚੰਦਰ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ।
ਇਹ ਵੀ ਪੜ੍ਹੋ: ਲੱਖਾਂ ਲੋਕਾਂ ਦਾ ਟੁੱਟਿਆ ਅਮਰੀਕਾ ਵੱਸਣ ਦਾ ਸੁਪਨਾ, ਟਰੰਪ ਨੇ ਇਸ ਐਪ ਨੂੰ ਕੀਤਾ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
31 ਬਾਗੀ ਨੇਤਾਵਾਂ ਦੇ ਗ੍ਰਿਫ਼ਤਾਰੀ ਵਾਰੰਟ ਮੁੜ ਸਰਗਰਮ
NEXT STORY