ਬੇਰੁੱਤ (ਵਾਰਤਾ): ਲੇਬਨਾਨ ਦੇ ਸਾਬਕਾ ਸਿੱਖਿਆ ਮੰਤਰੀ ਹਸਨ ਦਿਯਾਬ ਨੇ ਵੀਰਵਾਰ ਨੂੰ ਸੰਸਦ ਵਿਚ ਜਿੱਤ ਹਾਸਲ ਕਰ ਲਈ। ਇਸ ਮਗਰੋਂ ਹੁਣ ਉਹ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਦਿਯਾਬ ਨੂੰ 128 ਸੰਸਦੀ ਵੋਟਾਂ ਵਿਚੋਂ 69 ਵੋਟ ਮਿਲੇ ਹਨ ਅਤੇ ਉਹ ਜਲਦੀ ਹੀ ਨਵੀਂ ਸਰਕਾਰ ਦਾ ਗਠਨ ਕਰਨਗੇ। 2011 ਵਿਚ ਉਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਜ਼ੀਬ ਮਿਕਾਤੀ ਦੀ ਸਰਕਾਰ ਵਿਚ ਸਿੱਖਿਆ ਮੰਤਰੀ ਸਨ।
ਦਿਯਾਬ ਫਿਲਹਾਲ ਅਮਰੀਕੀ ਯੂਨੀਵਰਸਿਟੀ ਆਫ ਬੇਰੁੱਤ ਵਿਚ ਇਲੈਕਟ੍ਰੀਕਲ ਇੰਜੀਨੀਅਰ ਅਤੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਾਦ ਹਰੀਰੀ ਦੀ ਕੈਬਨਿਟ ਦੇ ਅਸਤੀਫੇ ਦੇ ਬਾਅਦ ਤੋਂ ਇੱਥੇ ਰਾਜਨੀਤਕ ਅਸਥਿਰਤਾ ਚੱਲ ਰਹੀ ਹੈ।
ਇਟਲੀ 'ਚ ਫਰਜ਼ੀ ਸਰਟੀਫਿਕੇਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 11 ਲੋਕ ਗ੍ਰਿਫਤਾਰ
NEXT STORY