ਸਿੰਗਾਪੁਰ/ਸਿਡਨੀ (ਭਾਸ਼ਾ): ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਸਰਹੱਦੀ ਪਾਬੰਦੀਆਂ ਵਿਚ ਢਿੱਲ ਦੇਣ ਦੇ ਲਈ ਦੱਖਣੀਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਦੇ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਨਾਲ ਕੋਵਿਡ-19 ਮਹਾਮਾਰੀ ਤੋਂ ਉਭਰਨ ਦੇ ਬਾਅਦ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਵਿਚ ਮਦਦ ਮਿਲੇਗੀ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ।
ਆਸੀਆਨ ਨੂੰ ਖੇਤਰ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੰਗਠਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਅਤੇ ਭਾਰਤ ਦੇ ਇਲਾਵਾ ਅਮਰੀਕਾ, ਚੀਨ, ਜਾਪਾਨ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਇਸ ਦੇ ਵਾਰਤਾ ਹਿੱਸੇਦਾਰ ਹਨ। ਆਸੀਆਨ ਦੇ 10 ਮੈਂਬਰ ਦੇਸ਼ਾਂ ਵਿਚ ਇੰਡੋਨੇਸ਼ੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਫਿਲੀਪੀਨਜ਼, ਵਿਅਤਨਾਮ, ਮਿਆਂਮਾਰ, ਕੰਬੋਡੀਆ, ਬਰੁਨੇਈ ਅਤੇ ਲਾਓਸ ਸ਼ਾਮਲ ਹਨ। ਚੈਨਲ 'ਨਿਊਜ਼ ਏਸ਼ੀਆ' ਦੀ ਇਕ ਖ਼ਬਰ ਵਿਚ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ,''ਸੁਰੱਖਿਅਤ ਅਤੇ ਲੜੀਬੱਧ ਢੰਗਾਂ ਨਾਲ ਆਪਣੀਆਂ ਸਰਹੱਦਾਂ ਨੂੰ ਖੋਲ੍ਹੇ ਜਾਣ ਨਾਲ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਵਿਚ ਮਦਦ ਮਿਲੇਗੀ। ਨਾਲ ਹੀ ਇਸ ਨਾਲ ਸਾਡੇ ਲੋਕਾਂ ਅਤੇ ਕਾਰੋਬਾਰ ਵਿਚ ਵਿਸ਼ਵਾਸ ਬਹਾਲ ਹੋਵੇਗਾ।''
ਪੜ੍ਹੋ ਇਹ ਅਹਿਮ ਖਬਰ- ਮਰਹੂਮ ਬੇਨਜ਼ੀਰ ਭੁੱਟੋ ਦੀ ਧੀ ਦੀ ਕੁੜਮਾਈ, ਮਹਿਮਾਨਾਂ ਨੂੰ ਕਰਾਉਣਾ ਹੋਵੇਗਾ ਕੋਰੋਨਾ ਟੈਸਟ
ਉਹਨਾਂ ਨੇ ਕਿਹਾ ਕਿ ਸਿੰਗਾਪੁਰ ਨੇ ਆਸਟ੍ਰੇਲੀਆ ਤੋਂ ਲੋਕਾਂ ਦੇ ਆਉਣ ਲਈ ਸਰਹੱਦੀ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਉਹਨਾਂ ਨੂੰ ਆਸ ਹੈ ਕਿ ਆਸਟ੍ਰੇਲੀਆ ਵੀ ਆਉਣ ਵਾਲੇ ਸਮੇਂ ਵਿਚ ਆਪਣੀਆਂ ਸਰਹੱਦੀ ਪਾਬੰਦੀਆਂ ਵਿਚ ਢਿੱਲ ਦੇਵੇਗਾ। ਲੀ ਨੇ ਆਸੀਆਨ-ਨਿਊਜ਼ੀਲੈਂਡ ਸਿਖਰ ਸੰਮੇਲਨ ਵਿਚ ਵੀ ਕਿਹਾ ਸੀ ਕਿ ਦੋਹਾਂ ਪੱਖਾਂ ਨੂੰ ਯਾਤਰਾ ਪਾਬੰਦੀਆਂ ਨੂੰ ਸੁਰੱਖਿਅਤ ਢੰਗ ਨਾਲ ਹਟਾਉਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸੀਆਨ, ਚੀਨ ਸਮੇਤ 15 ਦੇਸ਼ ਕਰਨਗੇ ਵਿਸ਼ਵ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ
ਮਰਹੂਮ ਬੇਨਜ਼ੀਰ ਭੁੱਟੋ ਦੀ ਧੀ ਦੀ ਕੁੜਮਾਈ, ਮਹਿਮਾਨਾਂ ਨੂੰ ਕਰਾਉਣਾ ਹੋਵੇਗਾ ਕੋਰੋਨਾ ਟੈਸਟ
NEXT STORY