ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਕਿਹਾ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਤੇ ਵਿਰੋਧੀ ਲੇਬਰ ਪਾਰਟੀ ਦੀ ਜ਼ਿੰਮੇਦਾਰੀ ਹੈ ਕਿ ਉਹ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਨੂੰ ਲੈ ਕੇ ਪੈਦਾ ਹੋਏ ਸਿਆਸੀ ਵਿਰੋਧ ਨੂੰ ਖਤਮ ਕਰਨ ਲਈ 'ਬ੍ਰੈਗਜ਼ਿਟ' 'ਤੇ ਸਮਝੌਤਾ ਕਰਨ।
ਐਤਵਾਰ ਨੂੰ 'ਮੇਲ' ਦੇ ਲਈ ਲਿਖਦੇ ਹੋਏ ਥੇਰੇਸਾ ਨੇ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਾਈਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚਲੋ ਸਮਝੌਤਾ ਕਰ ਲੈਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦਲਾਂ ਦੇ ਵਿਚਾਲੇ ਸਮਝੌਤਾ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਹੈ ਪਰੰਤੂ ਸਾਨੂੰ ਵਿਰੋਧ ਖਤਮ ਕਰਨ ਦਾ ਤਰੀਕਾ ਲੱਭਣਾ ਹੋਵੇਗਾ। ਅਸਲ 'ਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਛਲੇ ਹਫਤੇ ਸਥਾਨਕ ਚੋਣ 'ਚ ਸੈਂਕੜੇ ਅਹੁਦੇ ਗੁਆਉਣ ਤੋਂ ਬਾਅਦ ਅੱਗੇ ਵਧਣ ਦੀ ਕੋਸ਼ਿਸ਼ 'ਚ ਲੱਗੇ ਹਨ। ਲੇਬਰ ਪਾਰਟੀ ਨੂੰ ਵੀ ਨੁਕਸਾਨ ਝੱਲਣਾ ਪਿਆ ਤੇ ਵੋਟਰਾਂ ਨੇ ਦੋਵਾਂ ਮੁੱਖ ਦਲਾਂ ਨੂੰ 'ਬ੍ਰੈਗਜ਼ਿਟ' ਵਿਵਾਦ ਲਈ ਸਜ਼ਾ ਦਿੱਤੀ।
ਸ਼੍ਰੀਲੰਕਾ : 200 ਮੌਲਾਨਾ ਸਮੇਤ 600 ਵਿਦੇਸ਼ੀ ਨਾਗਰਿਕਾਂ ਨੂੰ 'ਦੇਸ਼ ਨਿਕਾਲਾ'
NEXT STORY