ਢਾਕਾ (ਭਾਸ਼ਾ)-ਬੰਗਲਾਦੇਸ਼ ’ਚ ਬੁੱਧਵਾਰ ਨੂੰ ਬਾਰਾਤ ਲੈ ਕੇ ਜਾ ਰਹੀ ਇਕ ਕਿਸ਼ਤੀ ’ਤੇ ਆਸਮਾਨੀ ਬਿਜਲੀ ਡਿਗਣ ਨਾਲ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਭਾਰਤੀ ਸਰਹੱਦ ਨਾਲ ਲੱਗਦੇ ਚਾਂਪਾਇਨਬਾਬਗੰਜ ਜ਼ਿਲ੍ਹੇ ਦੇ ਸ਼ਿਵਗੰਜ ਉਪ ਜ਼ਿਲ੍ਹੇ ’ਚ ਵਾਪਰੀ। ਇਸ ’ਚ ਜ਼ਖਮੀ ਹੋਏ 12 ਵਿਅਕਤੀਆਂ ’ਚ ਲਾੜਾ ਵੀ ਸ਼ਾਮਲ ਹੈ। ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸਾਕਿਬ ਅਲ ਰੱਬੀ ਨੇ ਸ਼ਿਵਗੰਜ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਰਾਤ ਲੈ ਕੇ ਜਾ ਰਹੀ ਕਿਸ਼ਤੀ ’ਤੇ ਆਸਮਾਨੀ ਬਿਜਲੀ ਡਿਗ ਗਈ, ਜਿਸ ਨਾਲ ਇਸ ’ਚ ਸਵਾਰ 16 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੋਰੋਨਾ ਟੀਕਿਆਂ ਦੀ ਬੂਸਟਰ ਖੁਰਾਕ ਨੂੰ ਲੈ ਕੇ WHO ਦਾ ਆਇਆ ਵੱਡਾ ਬਿਆਨ, ਕੀਤੀ ਇਹ ਅਪੀਲ
ਰੱਬੀ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਾਰਾਤੀ ਅਚਾਨਕ ਗਰਜ ਤੇ ਚਮਕ ਨਾਲ ਆਈ ਮਾਨਸੂਨੀ ਬਾਰਿਸ਼ ਤੋਂ ਬਚਣ ਲਈ ਆਸਰਾ ਸਥਾਨ ’ਚ ਸ਼ਰਨ ਲੈਣ ਲਈ ਕਿਸ਼ਤੀ ’ਚੋਂ ਇਕ-ਇਕ ਕਰ ਕੇ ਉਤਰ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ’ਚ ਲਾੜਾ ਬਚ ਗਿਆ ਪਰ ਉਹ 11 ਹੋਰ ਲੋਕਾਂ ਨਾਲ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਦੱਖਣੀ ਇਟਲੀ ਦੇ ਇਤਿਹਾਸਿਕ ਸ਼ਹਿਰ ’ਚ ਪਹਿਲੀ ਵਾਰ ਲੱਗੀਆਂ ਰੌਣਕਾਂ
NEXT STORY