ਮਿਲਾਨ/ਇਟਲੀ (ਸਾਬੀ ਚੀਨੀਆ)-ਗੱਲ ਕਰੀਏ ਉੱਤਰੀ ਇਟਲੀ ਜਾਂ ਰੋਮ ਸ਼ਹਿਰ ਦੇ ਨਾਲ ਲੱਗਦੇ ਇਲਾਕਿਆ ਦੀ ਤਾਂ ਇੱਥੇ ਰਹਿਣ ਵਾਲੇ ਪੰਜਾਬੀਆਂ ਲਈ ਹਰ ਦਿਨ ਹੀ ਤੀਆਂ ਵਰਗਾ ਹੁੰਦਾ ਹੈ, ਸੱਭਿਆਚਾਰਕ ਮੇਲੇ ਜਾਂ ਗਾਉਣ ਵਾਲਿਆਂ ਦੇ ਅਖਾੜੇ ਲੱਗਣੇ ਆਮ ਜਿਹੀ ਗੱਲ ਹੈ। ਪਰ ਦੱਖਣੀ ਇਟਲੀ ਦੇ ਕਈ ਇਲਾਕਿਆਂ ’ਚ ਪੰਜਾਬੀ ਭਾਈਚਾਰੇ ਦੀ ਆਬਾਦੀ ਬਹੁਤੀ ਸੰਘਣੀ ਨਾ ਹੋਣ ਕਾਰਨ ਸੱਭਿਆਚਾਰਕ ਗਤੀਵਧੀਆਂ ਥੋੜ੍ਹੀ ਦੇਰ ਨਾਲ ਸ਼ੁਰੂ ਹੋਈਆਂ ਹਨ। ਨੇਪਲਜ਼ ਸ਼ਹਿਰ ਦੇ ਨੇੜੇ ਪੈਂਦੇ ਕਸਬਾ ਕੰਨਚੇਲੋ ਦੀ ਅਰਨੋਨੇ ਦੇ ਲੋ ਜਾਫਰੇਆਨੋ ਭਾਰਤੀ ਰੈਸਟੋਰੈਂਟ ’ਚ ਪਹਿਲੀ ਵਾਰ ਕਰਵਾਏ ਤੀਆਂ ਦੇ ਮੇਲੇ ਨੂੰ ਇਤਿਹਾਸਿਕ ਪਲਾਂ ਵਜੋਂ ਯਾਦ ਰੱਖਿਆ ਜਾਵੇਗਾ। ਪਲੇਠੇ ਮੇਲੇ ਦੀ ਖੁਸ਼ੀ ਪੰਜਾਬੀ ਪੁਸ਼ਾਕਾਂ ’ਚ ਸਜੀਆਂ ਮੁਟਿਆਰਾਂ ਦੇ ਚਿਹਰਿਆਂ ਤੋਂ ਖਾਸ ਤੌਰ ’ਤੇ ਝਲਕ ਰਹੀ ਸੀ।
ਇਹ ਵੀ ਪੜ੍ਹੋ : ਕੋਰੋਨਾ ਟੀਕਿਆਂ ਦੀ ਬੂਸਟਰ ਖੁਰਾਕ ਨੂੰ ਲੈ ਕੇ WHO ਦਾ ਆਇਆ ਵੱਡਾ ਬਿਆਨ, ਕੀਤੀ ਇਹ ਅਪੀਲ
ਇਸ ਮੌਕੇ ਜੁੜੀਆਂ ਪੰਜਾਬਣਾਂ ਵੱਲੋਂ ਲੋਕ ਬੋਲੀਆਂ ਅਤੇ ਗਿੱਧੇ-ਭੰਗੜੇ ਨਾਲ ਖੂਬ ਰੰਗ ਬੰਨ੍ਹਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਅਗਲੀ ਵਾਰ ਇਸ ਤੋਂ ਵੀ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਵਾਉਣਗੇ। ਇਸ ਮੌਕੇ ਜੁੜੀਆਂ ਮੁਟਿਆਰਾਂ ਦਾ ਕਹਿਣਾ ਸੀ ਕਿ ਛੋਟੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਬਹੁਤ ਜ਼ਰੂਰੀ ਹਨ, ਜਿਨ੍ਹਾਂ ਤੋਂ ਬੱਚਿਆਂ ਨੂੰ ਸਾਡੇ ਅਮੀਰ ਸੱਭਿਆਚਾਰ ਤੇ ਵਿਰਸੇ ਦੀ ਜਾਣਕਾਰੀ ਮਿਲ ਸਕੇ।
ਘਰ ’ਚ ਦੂਸਰੀ ਵਿਸ਼ਵ ਜੰਗ ਦਾ ਟੈਂਕ ਰੱਖਣ ’ਤੇ ਜਰਮਨ ਵਿਅਕਤੀ ਨੂੰ ਭਾਰੀ ਜੁਰਮਾਨਾ
NEXT STORY