ਕੋਲੰਬੋ : ਸ੍ਰੀਲੰਕਾ ਵਿੱਚ ਇੱਕ ਬਹੁਤ ਵੱਡਾ ਹਵਾਈ ਹਾਦਸਾ ਹੋਣੋਂ ਬਚ ਗਿਆ, ਜਦੋਂ ਸ੍ਰੀਲੰਕਨ ਏਅਰਲਾਈਨਜ਼ ਦੇ ਇੱਕ ਜਹਾਜ਼ 'ਤੇ ਉਡਾਣ ਦੌਰਾਨ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ। ਇਹ ਘਟਨਾ ਸ਼ੁੱਕਰਵਾਰ, 12 ਜੂਨ ਨੂੰ ਵਾਪਰੀ, ਜਦੋਂ ਏਅਰਬੱਸ A330-243 ਨੇ ਕੋਲੰਬੋ ਤੋਂ ਸਿਡਨੀ ਲਈ ਉਡਾਣ ਭਰੀ ਸੀ।
ਇੰਜਣ ਨੂੰ ਪਹੁੰਚਿਆ ਭਾਰੀ ਨੁਕਸਾਨ
ਜਾਣਕਾਰੀ ਮੁਤਾਬਕ, ਰਾਤ ਕਰੀਬ 1 ਵਜੇ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਜਹਾਜ਼ ਖ਼ਰਾਬ ਮੌਸਮ ਦੀ ਲਪੇਟ ਵਿੱਚ ਆ ਗਿਆ। ਜਹਾਜ਼ ਦੇ ਖੱਬੇ ਇੰਜਣ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੰਜਣ ਦੇ ਕਵਰ 'ਤੇ ਸੜਨ ਦੇ ਨਿਸ਼ਾਨ ਪੈ ਗਏ ਅਤੇ ਕੁਝ ਹਿੱਸੇ ਵੀ ਉੱਖੜ ਗਏ।
ਇਹ ਵੀ ਪੜ੍ਹੋ: ਜਲਦ ਖੁੱਲ੍ਹੇਗਾ ਹੋਰਮੁਜ਼, ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ 'ਤੇ ਭਲਕੇ ਹੋਣਗੇ ਦਸਤਖਤ : ਟਰੰਪ
ਪਾਇਲਟ ਦੀ ਸੂਝਬੂਝ ਨੇ ਦਿਖਾਇਆ ਕਮਾਲ
ਖ਼ਤਰੇ ਨੂੰ ਭਾਂਪਦਿਆਂ ਫਲਾਈਟ ਕਰੂ ਅਤੇ ਪਾਇਲਟ ਨੇ ਤੁਰੰਤ ਸੂਝਬੂਝ ਤੋਂ ਕੰਮ ਲਿਆ ਅਤੇ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕੀਤਾ। ਪਾਇਲਟ ਨੇ ਬਿਨਾਂ ਕਿਸੇ ਦੇਰੀ ਦੇ ਜਹਾਜ਼ ਨੂੰ ਕੋਲੰਬੋ ਦੇ ਬੰਦਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ।
ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ
ਜਹਾਜ਼ ਵਿੱਚ 207 ਯਾਤਰੀ ਅਤੇ 16 ਕਰੂ ਮੈਂਬਰ ਸਵਾਰ ਸਨ, ਜੋ ਕਿ ਇਸ ਘਟਨਾ ਵਿੱਚ ਵਾਲ-ਵਾਲ ਬਚ ਗਏ। ਏਅਰਲਾਈਨਜ਼ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਹੈ। ਬਾਅਦ ਵਿੱਚ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਸਿਡਨੀ ਰਵਾਨਾ ਕੀਤਾ ਗਿਆ। ਪ੍ਰਭਾਵਿਤ ਜਹਾਜ਼ ਨੂੰ ਇਸ ਵੇਲੇ ਮੁਰੰਮਤ ਅਤੇ ਜਾਂਚ ਲਈ ਹੈਂਗਰ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਯਾਤਰੀਆਂ ਦੀ ਜੇਬ 'ਤੇ ਪਏਗਾ ਵਾਧੂ ਬੋਝ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 17 ਲੋਕਾਂ ਦੀ ਮੌਤ
NEXT STORY