ਦੋਹਾ (ਬਿਊਰੋ): ਇਹ ਸੱਚ ਹੈ ਕਿ ਬੱਚੇ ਮਾਸੂਮ ਹੁੰਦੇ ਹਨ। ਅਕਸਰ ਉਹਨਾਂ ਦੀ ਮਾਸੂਮੀਅਤ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ।ਇਹਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਛੋਟੀ ਬੱਚੀ ਦਾ ਪਿਆਰਾ ਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਤਰ ਦੇ ਹਮਦ ਇੰਟਰਨੈਸ਼ਨਲ ਹਵਾਈ ਅੱਡੇ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿਚ ਇਕ ਛੋਟੀ ਜਿਹੀ ਬੱਚੀ ਹਵਾਈ ਅੱਡੇ ਦੇ ਸੁਰੱਖਿਆ ਗਾਰਡ ਤੋਂ ਆਪਣੀ ਆਂਟੀ ਨੂੰ ਮਿਲਣ ਲਈ ਇਜਾਜ਼ਤ ਮੰਗਦੀ ਨਜ਼ਰ ਆ ਰਹੀ ਹੈ। ਉਸ ਦੀ ਆਂਟੀ ਹਵਾਈ ਅੱਡੇ 'ਤੇ ਸਿਕਓਰਿਟੀ ਚੈੱਕ ਪੁਆਇੰਟ ਤੋਂ ਉਸ ਪਾਰ ਚਲੀ ਗਈ ਸੀ। ਇਸ ਵੀਡੀਓ ਨੂੰ ਹੁਣ ਤੱਕ ਸਾਢੇ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਬੱਚੀ ਨੇ ਸੁਰੱਖਿਆ ਗਾਰਡ ਤੋਂ ਮੰਗੀ ਇਜਾਜ਼ਤ
ਇਸ ਪਿਆਰੀ ਕਲਿਪ ਨੂੰ ਕਪਤਾਨ ਹਿੰਦੁਸਤਾਨ ਨਾਮ ਦੇ ਇਕ ਯੂਜ਼ਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਸੀ ਕਿ ਬੱਚੀ ਨੇ ਹਵਾਈ ਅੱਡੇ 'ਤੇ ਆਪਣੀ ਆਂਟੀ ਨੂੰ ਗੁੱਡਬਾਏ ਕਹਿਣ ਲਈ ਅਫਸਰ ਤੋਂ ਇਜਾਜ਼ਤ ਮੰਗੀ। ਵੀਡੀਓ ਵਿਚ ਲਾਲ ਰੰਗ ਦੇ ਫੁੱਲਾਂ ਵਾਲੀ ਡਰੈੱਸ ਵਿਚ ਇਕ ਬੱਚੀ ਹਵਾਈ ਅੱਡੇ ਦੇ ਅਧਿਕਾਰੀ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈ। ਫਿਰ ਉਹ ਆਪਣੀ ਆਂਟੀ ਨੂੰ ਮਿਲਣ ਲਈ ਅਫਸਰ ਤੋਂ ਇਜਾਜ਼ਤ ਮੰਗਦੀ ਹੈ।
ਜਦੋਂ ਅਧਿਕਾਰੀ ਨੇ ਬੱਚੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ, ਉਦੋਂ ਇਹ ਪਿਆਰੀ ਬੱਚੀ ਆਪਣੀ ਆਂਟੀ ਵੱਲ ਦੌੜ ਕੇ ਗਈ। ਬੱਚੀ ਦੀ ਆਂਟੀ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਹ ਵੀ ਉਸ ਵੱਲ ਭੱਜੀ ਅਤੇ ਉਸ ਨੂੰ ਗਲੇ ਲਗਾ ਲਿਆ। ਭਾਵੇਂਕਿ ਇਹ ਸਪਸ਼ੱਟ ਨਹੀਂ ਹੈ ਕਿ ਵੀਡੀਓ ਕਦੋਂ ਅਤੇ ਕਿੱਥੇ ਬਣਾਇਆ ਗਿਆ, ਫਿਰ ਵੀ ਸੋਸ਼ਲ ਮੀਡੀਆ 'ਤੇ ਇਸ ਨੇ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ।
ਪੜ੍ਹੋ ਇਹ ਅਹਿਮ ਖਬਰ -ਭਾਰਤੀ ਮੂਲ ਦੀ ਬੱਚੀ ਨੇ ਸਿੰਗਾਪੁਰ 'ਚ ਬਣਾਇਆ ਰਿਕਾਰਡ, ਬੋਲੇ 'ਪਾਈ' ਦੇ 1,560 ਅੰਕ
ਵੱਡੀ ਗਿਣਤੀ ਵਿਚ ਲੋਕਾਂ ਨੇ ਦੇਖਿਆ ਵੀਡੀਓ
ਸ਼ੇਅਰ ਕਰਨ ਦੇ ਬਾਅਦ ਵੀਡੀਓ ਨੂੰ 6.32 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇੰਨਾ ਹੀ ਨਹੀਂ ਇਸ ਵੀਡੀਓ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਨੂੰ 68.9 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇੰਨਾ ਹੀ ਨਹੀਂ ਲੱਗਭਗ 20 ਹਜ਼ਾਰ ਲੋਕ ਇਸ ਨੂੰ ਰੀਟਵੀਟ ਕਰ ਚੁੱਕੇ ਹਨ। ਕੁਮੈਂਟ ਵਿਚ ਲੋਕਾਂ ਨੇ ਦੱਸਿਆ ਕਿ ਜਿਹੜੀ ਜਗ੍ਹਾ 'ਤੇ ਇਹ ਘਟਨਾ ਵਾਪਰੀ ਉਹ ਕਤਰ ਦਾ ਹਮਦ ਅੰਤਰਰਾਸ਼ਟਰੀ ਹਵਾਈ ਅੱਡਾ ਹੋ ਸਕਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੀ ਬੱਚੀ ਨੇ ਸਿੰਗਾਪੁਰ 'ਚ ਬਣਾਇਆ ਰਿਕਾਰਡ, ਬੋਲੇ 'ਪਾਈ' ਦੇ 1,560 ਅੰਕ
NEXT STORY