ਹੈਲਥ ਡੈਸਕ- ਲਿਵਰ ਸਾਡੇ ਸਰੀਰ ਦਾ ਇਕ ਬਹੁਤ ਮਹੱਤਵਪੂਰਨ ਅੰਗ ਹੈ, ਜੋ ਭੋਜਨ ਨੂੰ ਪਚਾਉਣ, ਟਾਕਸਿਨਜ਼ ਨੂੰ ਬਾਹਰ ਕੱਢਣ ਅਤੇ ਸਰੀਰ ਦੀ ਸਫਾਈ ਕਰਨ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ। ਪਰ ਖਰਾਬ ਖਾਣ-ਪੀਣ ਦੀਆਂ ਆਦਤਾਂ, ਸ਼ਰਾਬ ਦਾ ਵੱਧ ਸੇਵਨ ਅਤੇ ਕਸਰਤ ਦੀ ਕਮੀ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅੱਜਕੱਲ੍ਹ ਫੈੱਟੀ ਲਿਵਰ ਇਕ ਆਮ ਬੀਮਾਰੀ ਬਣ ਚੁੱਕੀ ਹੈ।
ਕੈਲੀਫੋਰਨੀਆ 'ਚ ਕੰਮ ਕਰ ਰਹੇ ਭਾਰਤੀ ਡਾਕਟਰ ਸੌਰਭ ਸੇਠੀ ਦੇ ਅਨੁਸਾਰ, ਲਿਵਰ ਦੀ ਬੀਮਾਰੀ ਦੀ ਸ਼ੁਰੂਆਤ ਨੂੰ ਪਛਾਣਨ ਲਈ ਚਾਰ ਮੁੱਖ ਲੱਛਣਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ 'ਚੋਂ ਕੁਝ ਚਮੜੀ ਅਤੇ ਅੱਖਾਂ 'ਤੇ ਦਿਖਾਈ ਦਿੰਦੇ ਹਨ, ਜਦੋਂਕਿ ਕੁਝ ਰਾਤ ਦੇ ਸਮੇਂ ਜ਼ਿਆਦਾ ਮਹਿਸੂਸ ਹੁੰਦੇ ਹਨ।
1. ਪੀਲੀਆ (Jaundice)
ਜੇ ਤੁਹਾਡੀਆਂ ਅੱਖਾਂ ਜਾਂ ਚਮੜੀ ਪੀਲੀ ਹੋਣ ਲੱਗੇ, ਤਾਂ ਇਹ ਲਿਵਰ ਦੇ ਖਰਾਬ ਹੋਣ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਇਹ ਬਿਲੀਰੂਬਿਨ ਦੇ ਵਧ ਜਾਣ ਕਾਰਨ ਹੁੰਦਾ ਹੈ, ਕਿਉਂਕਿ ਲਿਵਰ ਇਸ ਨੂੰ ਠੀਕ ਤਰੀਕੇ ਨਾਲ ਪ੍ਰੋਸੈਸ ਨਹੀਂ ਕਰ ਪਾਉਂਦਾ।
2. ਸਪਾਇਡਰ ਐਂਜਿਓਮਾਸ (Spider Angiomas)
ਇਹ ਛੋਟੀਆਂ-ਛੋਟੀਆਂ ਖੂਨ ਦੀਆਂ ਨਾੜੀਆਂ ਹੁੰਦੀਆਂ ਹਨ ਜੋ ਮੱਕੜੀ ਦੇ ਜਾਲੇ ਵਰਗੀਆਂ ਲੱਗਦੀਆਂ ਹਨ। ਇਹ ਅਕਸਰ ਚਿਹਰੇ, ਗਰਦਨ ਜਾਂ ਛਾਤੀ 'ਤੇ ਦਿਖਾਈ ਦਿੰਦੀਆਂ ਹਨ। ਲਿਵਰ ਦੀ ਬੀਮਾਰੀ ਦੌਰਾਨ ਐਸਟਰੋਜਨ ਹਾਰਮੋਨ ਦੀ ਮਾਤਰਾ ਵੱਧ ਜਾਣ ਕਾਰਨ ਇਹ ਬਣਦੀਆਂ ਹਨ।
3. ਪਾਲਮਰ ਐਰੀਥੀਮਾ (Palmar Erythema)
ਜੇ ਤੁਹਾਡੀਆਂ ਹਥੇਲੀਆਂ ਲਾਲ ਜਾਂ ਸੁੱਜੀਆਂ ਹੋਣ ਲੱਗਣ, ਤਾਂ ਇਹ ਵੀ ਲਿਵਰ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਹ ਖੂਨ ਦੇ ਪ੍ਰਵਾਹ ਅਤੇ ਹਾਰਮੋਨਲ ਬਦਲਾਅ ਕਾਰਨ ਹੁੰਦਾ ਹੈ, ਜਦ ਲਿਵਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ।
4. ਰਾਤ ਦੇ ਸਮੇਂ ਖੁਜਲੀ (Itching)
ਜੇ ਤੁਸੀਂ ਰਾਤ ਦੇ ਸਮੇਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਖੁਜਲੀ ਮਹਿਸੂਸ ਕਰ ਰਹੇ ਹੋ, ਤਾਂ ਇਹ ਵੀ ਲਿਵਰ ਦੀ ਖਰਾਬੀ ਦਾ ਨਤੀਜਾ ਹੋ ਸਕਦੀ ਹੈ। ਇਹ ਸਰੀਰ 'ਚ ਬਾਈਲ ਸਾਲਟ ਵਧ ਜਾਣ ਕਰਕੇ ਹੁੰਦੀ ਹੈ।
ਲਿਵਰ ਦੀ ਦੇਖਭਾਲ ਕਿਵੇਂ ਕਰੀਏ?
ਜੇ ਇਨ੍ਹਾਂ 'ਚੋਂ ਕੋਈ ਵੀ ਲੱਛਣ ਦਿਖਾਈ ਦੇਣ, ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ ਨਾ ਕਰੋ। ਤੁਰੰਤ ਡਾਕਟਰੀ ਸਲਾਹ ਲਵੋ ਅਤੇ ਲੋੜੀਂਦੇ ਟੈਸਟ ਕਰਵਾਓ। ਸ਼ੁਰੂਆਤੀ ਪਛਾਣ ਅਤੇ ਸਹੀ ਇਲਾਜ ਨਾਲ ਲਿਵਰ ਦੀ ਬੀਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1953 ਦੀ ਮਾਊਂਟ ਐਵਰੈਸਟ ਮੁਹਿੰਮ ਦੇ ਆਖਰੀ ਬਚੇ ਮੈਂਬਰ ਕਾਂਚਾ ਸ਼ੇਰਪਾ ਦਾ ਦਿਹਾਂਤ
NEXT STORY