ਕਾਬੁਲ/ਗੁਰਦਾਸਪੁਰ (ਏਜੰਸੀਆਂ, ਵਿਨੋਦ)- ਅਫਗਾਨਿਸਤਾਨ ਵਿਚ ਤਾਲਿਬਾਨ ਲੜਾਕੇ ਪਾਕਿਸਤਾਨ ’ਤੇ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿਚ ਤਾਲਿਬਾਨ ਲੜਾਕੇ ਇਕ ਚੌਕ ’ਚ ਪਾਕਿਸਤਾਨੀ ਫੌਜੀਆਂ ਦੀਆਂ ਪੈਂਟਾਂ ਅਤੇ ਹਥਿਆਰ ਦਿਖਾਉਂਦੇ ਨਜ਼ਰ ਆ ਰਹੇ ਹਨ।
ਜੁਨਬਿਸ਼ ਨੇ ਦੱਸਿਆ ਕਿ ਤਾਲਿਬਾਨ ਦੇ ਜਵਾਬੀ ਹਮਲੇ ਤੋਂ ਬਾਅਦ ਕੁਝ ਪਾਕਿਸਤਾਨੀ ਫੌਜੀ ਡੁਰੰਡ ਲਾਈਨ ਦੇ ਨੇੜੇ ਆਪਣੀਆਂ ਫੌਜੀ ਚੌਕੀਆਂ ਤੋਂ ਭੱਜ ਗਏ ਸਨ। ਤਾਲਿਬਾਨ ਲੜਾਕਿਆਂ ਨੇ ਇਨ੍ਹਾਂ ਚੌਕੀਆਂ ’ਚੋਂ ਪੈਂਟਾਂ ਅਤੇ ਹਥਿਆਰ ਜ਼ਬਤ ਕਰ ਲਏ ਅਤੇ ਉਨ੍ਹਾਂ ਨੂੰ ਜਿੱਤ ਦੀ ਨਿਸ਼ਾਨੀ ਵਜੋਂ ਪੇਸ਼ ਕੀਤਾ। ਇਸ ਦੌਰਾਨ ਪਾਕਿਸਤਾਨੀ ਹਮਲੇ ਤੋਂ ਬਾਅਦ ਅਫਗਾਨੀ ਲੋਕ ਲੜਾਕਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਗਏ ਹਨ। ਕੰਧਾਰ ਦੇ ਇਕ ਨਿਵਾਸੀ ਨੇ ‘ਟੋਲੋ ਨਿਊਜ਼’ ਨੂੰ ਦੱਸਿਆ, ‘ਜੇਕਰ ਲੋੜ ਪਈ ਤਾਂ ਅਸੀਂ ਮੁਜਾਹਿਦੀਨ ਅਤੇ ਇਸਲਾਮਿਕ ਅਮੀਰਾਤ ਦੀਆਂ ਫੌਜਾਂ ਨਾਲ ਮੈਦਾਨ ’ਚ ਉਤਰਾਂਗੇ। ਅਸੀਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦੇਵਾਂਗੇ। ਹਰ ਕੋਈ ਪਾਕਿਸਤਾਨ ਵਿਰੁੱਧ ਉਨ੍ਹਾਂ ਦੇ ਨਾਲ ਖੜ੍ਹਾ ਹੈ।’
ਬੁੱਧਵਾਰ ਨੂੰ ਕਾਬੁਲ ਅਤੇ ਕੰਧਾਰ ਵਿਚ ਪਾਕਿਸਤਾਨੀ ਹਵਾਈ ਹਮਲਿਆਂ ’ਚ 15 ਅਫਗਾਨ ਨਾਗਰਿਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਅਫਗਾਨਿਸਤਾਨ ਨੇ ਸਰਹੱਦ ’ਤੇ ਟੈਂਕ ਭੇਜੇ ਸਨ। ਅਫਗਾਨਿਸਤਾਨ ਵਿਚ 2 ਟੀ. ਟੀ. ਪੀ. ਧੜਿਆਂ ਨੇ ਪਾਕਿਸਤਾਨ ਵਿਰੁੱਧ ਏਕਤਾ ਦਾ ਐਲਾਨ ਕੀਤਾ ਹੈ। ਇਕ ਦੀ ਅਗਵਾਈ ਕੁਰਮ ਜ਼ਿਲੇ ਦੇ ਮੁਫਤੀ ਅਬਦੁਰ ਰਹਿਮਾਨ ਕਰ ਰਹੇ ਹਨ ਅਤੇ ਦੂਜੇ ਦੀ ਅਗਵਾਈ ਖੈਬਰ ਜ਼ਿਲੇ ਦੀ ਤਿਰਾਹ ਘਾਟੀ ਦੇ ਕਮਾਂਡਰ ਸ਼ੇਰ ਖਾਨ ਕਰ ਰਹੇ ਹਨ। ਦੋਵਾਂ ਕਮਾਂਡਰਾਂ ਨੇ ਟੀ. ਟੀ. ਪੀ. ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ ਹੈ।
Gen-Z ਨੇ ਇਕ ਹੋਰ ਦੇਸ਼ 'ਚ ਪਾ'ਤੀਆਂ ਭਾਜੜਾਂ! ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ, 1 ਦੀ ਮੌਤ ਤੇ 100 ਜ਼ਖਮੀ
NEXT STORY